ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 10 ਫਰਵਰੀ ਨੂੰ ਪੱਛਮੀ ਯੂਪੀ ਦੀਆਂ 58 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ । ਪੀਐੱਮ ਮੋਦੀ ਅਤੇ ਰਾਹੁਲ ਗਾਂਧੀ ਸਮੇਤ ਕਈ ਵੱਡੇ ਨੇਤਾਵਾਂ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ । ਇਸ ਵਿਚਾਲੇ ਕੰਗਨਾ ਰਣੌਤ ਨੇ ਖੁੱਲ੍ਹ ਕੇ ਭਾਜਪਾ ਦੀ ਜਿੱਤ ਦਾ ਭਰੋਸਾ ਜਤਾਇਆ ਹੈ । ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਫੋਟੋ ਪੋਸਟ ਸਾਂਝੀ ਕਰਦਿਆਂ ਲਿਖਿਆ,”ਅੰਤਿਮ ਜਿੱਤ ਸਾਡੀ ਹੋਵੇਗੀ, ਇਹੀ ਨਤੀਜਾ ਹੈ। ਜਿਨ੍ਹਾਂ ਦਾ ਰਾਖਾ ਰਾਮ ਹੈ ਉਨ੍ਹਾਂ ਨੂੰ ਕੌਣ ਹਰਾਏਗਾ?
ਇਸ ਤੋਂ ਇਲਾਵਾ ਇੱਕ ਹੋਰ ਪੋਸਟ ਸਾਂਝੀ ਕਰਦਿਆਂ ਕੰਗਨਾ ਨੇ ਕਿਹਾ ਕਿ ਮਿਸ਼ਨ ਸ਼ਕਤੀ ਨਾਲ ਔਰਤਾਂ ਨੂੰ ਸੁਰੱਖਿਅਤ, ਬੇਟੀਆਂ ਨੂੰ ਪੜ੍ਹਨ, ਲਿਖਣ, ਅੱਗੇ ਵਧਣ, ਆਤਮ-ਨਿਰਭਰ ਬਣਨ ਦੀ ਦਿੱਤੀ ਪੂਰੀ ਆਜ਼ਾਦੀ । ਅੱਧੀ ਆਬਾਦੀ ਨੂੰ ਮਿਲਿਆ ਪੂਰਾ ਸਨਮਾਨ, ਯੋਗੀ ਸਰਕਾਰ ਨੇ ਵਧਾਇਆ ਯੂਪੀ ਦਾ ਮਾਣ । ਜਿਸਨੇ ਚੁੱਕਿਆ ਹੈ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਦਾ ਬੀੜਾ, ਜਿਸਨੇ ਕੀਤਾ ਯੂ.ਪੀ ਦਾ ਵਿਕਾਸ ਅਤੇ ਉੱਚਾ ਨਾਮ, ਜਿਸਨੇ ਲਗਾਈ ਗੁੰਡਾਗਰਦੀ ਅਤੇ ਅਪਰਾਧੀਆਂ ‘ਤੇ ਲਗਾਮ, ਆਓ ਸਾਰੇ ਮਿਲ ਕੇ ਕਰੀਏ ਸਨਮਾਨ, ਯੋਗੀ ਨੇ ਕੀਤਾ ਹੈ ਲਾਹੇਵੰਦ ਕੰਮ।
ਇਹ ਵੀ ਪੜ੍ਹੋ: ਭਗਵੰਤ ਮਾਨ ਦੇ ਹਲਕੇ ਧੂਰੀ ‘ਚ ਪ੍ਰਿਯੰਕਾ ਗਾਂਧੀ ਕਰਨ ਜਾ ਰਹੇ ਨੇ ਰੈਲੀ, ਐਤਵਾਰ ਆਉਣਗੇ ਪੰਜਾਬ
ਦੱਸ ਦੇਈਏ ਕਿ ਵੀਰਵਾਰ ਨੂੰ ਯੂਪੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਤਸਵੀਰ ਟਵੀਟ ਕੀਤੀ ਅਤੇ ਕਿਹਾ ਕਿ ਚੋਣਾਂ ਵਿੱਚ ਭਾਜਪਾ ਦੀ ਜਿੱਤ ਯਕੀਨੀ ਹੈ। ਕੰਗਨਾ ਨੇ ਵੀ ਇਹੀ ਪੋਸਟ ਦੁਹਰਾਈ ਹੈ । ਕੰਗਨਾ ਦੀ ਇਸ ਪੋਸਟ ‘ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: