Up mathura kisan maha panchayat : ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮਥੁਰਾ ਵਿੱਚ ਇੱਕ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕੀਤਾ ਹੈ। ਪ੍ਰਿਯੰਕਾ ਨੇ ਇੱਥੇ ਕੇਂਦਰ ਸਰਕਾਰ ‘ਤੇ ਤਿੱਖੇ ਵਾਰ ਕੀਤੇ ਹਨ। ਪ੍ਰਿਯੰਕਾ ਨੇ ਸੰਬੋਧਨ ਦੌਰਾਨ ਮਥੁਰਾ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣਾ ਗੋਵਰਧਨ ਪਹਾੜ ਸੰਭਾਲ ਕੇ ਰੱਖੋ ਕੀਤੇ ਇਸ ਨੂੰ ਨਾ ਵੇਚ ਦੇਣ। ਇਨ੍ਹਾਂ ਦੇ ਮਿੱਤਰਾ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਗਿਆ ਹੈ ਪਰ ਕਿਸਾਨ ਦਾ ਇੱਕ ਵੀ ਰੁਪਿਆ ਮੁਆਫ਼ ਨਹੀਂ ਕੀਤਾ ਗਿਆ। ਤੁਹਾਡੀ ਸੁਣਵਾਈ ਨਹੀਂ ਹੋ ਰਹੀ। ਤੁਹਾਡਾ ਮਜ਼ਾਕ ਉਡਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਡੀਜ਼ਲ ਪੈਟਰੋਲ ‘ਤੇ ਟੈਕਸ ਲਗਾਇਆ ਜਾ ਰਿਹਾ ਹੈ। ਤੁਹਾਡਾ ਦੁੱਖ ਅਤੇ ਦਰਦ ਸਾਂਝਾ ਕਰਨ ਦੀ ਬਜਾਏ, ਪੂਰੀ ਸੰਸਦ ਵਿੱਚ ਤੁਹਾਡਾ ਅਪਮਾਨ ਕੀਤਾ ਗਿਆ। ਉਨ੍ਹਾਂ ਨੇ ਤੁਹਾਨੂੰ ‘ਅੰਦੋਲਨਕਾਰੀ’ ਕਿਹਾ, ਮੇਰੇ ਭਰਾ ਰਾਹੁਲ ਗਾਂਧੀ ਨੇ ਸ਼ਹੀਦ ਹੋਏ ਕਿਸਾਨਾਂ ਲਈ ਮੌਨ ਰੱਖਣ ਲਈ ਕਿਹਾ। ਸਾਰਾ ਵਿਰੋਧੀ ਧਿਰ ਖੜਾ ਹੋ ਗਿਆ, ਪਰ ਸਰਕਾਰ ਦਾ ਇੱਕ ਵੀ ਆਗੂ ਖੜਾ ਨਹੀਂ ਹੋਇਆ।
ਉਨ੍ਹਾਂ ਕਿਹਾ, ‘ਉਹ ਇੱਕ ਹੰਕਾਰੀ ਅਤੇ ਕਾਇਰ ਪ੍ਰਧਾਨ ਮੰਤਰੀ ਵੀ ਹੈ। ਉਹ ਪਿੱਛਲੀ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹਨ। ਸ਼ੁਕਰ ਕਰੋ ਕਿ ਪਿੱਛਲੀ ਸਰਕਾਰ ਨੇ ਕੁੱਝ ਬਣਾਇਆ ਸੀ। ਤੁਸੀਂ ਤਾ ਕੁੱਝ ਬਣਾਇਆ ਨਹੀਂ, ਇਨ੍ਹਾਂ ਨੇ ਲੋਕਾਂ ਦੇ ਉਦਯੋਗ ਵੇਚ ਦਿੱਤੇ ਜੋ ਪਿੱਛਲੀਆਂ ਸਰਕਾਰਾਂ ਨੇ ਬਣਾਏ ਸਨ। ਪ੍ਰਿਯੰਕਾ ਨੇ ਸੰਘਰਸ਼ ਦੀ ਭਾਵਨਾ ਦਿਖਾਈ ਅਤੇ ਕਿਹਾ, “ਜਿੰਨਾ ਚਿਰ ਤੁਸੀ ਲੜਦੇ ਰਹੋਗੇ, ਓਦੋਂ ਤੱਕ ਮੈ ਲੜਦੀ ਰਹਾਂਗੀ। ਭਗਵਾਨ ਸ਼੍ਰੀ ਕ੍ਰਿਸ਼ਨ ਇਸ ਸਰਕਾਰ ਦੇ ਹੰਕਾਰ ਨੂੰ ਤੋੜਨਗੇ। ਅਸੀਂ ਇਸ ਸਰਕਾਰ ਦਾ ਹੰਕਾਰ ਤੋੜ ਦੇਵਾਂਗੇ। ਸੰਬੋਧਨ ਦੇ ਅਖੀਰ ਵਿੱਚ ਪ੍ਰਿਯੰਕਾ ਨੇ ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਸਨਮਾਨ ‘ਚ ਦੋ ਮਿੰਟ ਦੇ ਮੌਨ ਦੀ ਬੇਨਤੀ ਕੀਤੀ।
ਇਹ ਵੀ ਦੇਖੋ : ਲੱਖੇ ਤੇ ਦੀਪ ਸਿੱਧੂ ਵਾਲੀ ਮਹਿਰਾਜ ਰੈਲੀ ਦਾ ਵੇਖੋ ਕੀ ਐ ਹਾਲ, ਮੌਕੇ ਤੋਂ ਸਿੱਧੀਆਂ ਤਸਵੀਰਾਂ LIVE !