Uttarakhand political unrest : ਉੱਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਤ੍ਰਿਵੇਂਦਰ ਰਾਵਤ ਨੂੰ ਭਾਜਪਾ ਹਾਈ ਕਮਾਂਡ ਨੇ ਭਾਜਪਾ ਵਿੱਚ ਰਾਜਨੀਤਿਕ ਗੜਬੜ ਦੇ ਵਿਚਕਾਰ ਤਲਬ ਕੀਤਾ ਹੈ। ਉੱਤਰਾਖੰਡ ਵਿੱਚ ਸੀਐਮ ਬਦਲਣ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਰਾਜ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਜਗ੍ਹਾ ਨਵੇਂ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕਰ ਸਕਦੀ ਹੈ। ਮੁੱਖ ਮੰਤਰੀ ਦੀ ਦੌੜ ਵਿੱਚ ਕਈ ਭਾਜਪਾ ਦਿੱਗਜ ਨੇਤਾਵਾਂ ਦੇ ਨਾਮ ਚੱਲ ਰਹੇ ਹਨ।
ਮੰਗਲਵਾਰ ਨੂੰ ਭਾਜਪਾ ਦੀ ਸੰਸਦੀ ਕਮੇਟੀ ਵਿੱਚ ਉੱਤਰਾਖੰਡ ਸੰਬੰਧੀ ਇੱਕ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਦੱਸ ਦੇਈਏ ਕਿ ਤ੍ਰਿਵੇਂਦਰ ਸਿੰਘ ਰਾਵਤ ਖਿਲਾਫ ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਮੋਰਚਾ ਖੋਲ੍ਹਣ ਤੋਂ ਬਾਅਦ, ਭਾਜਪਾ ਹਾਈ ਕਮਾਨ ਨੇ ਸ਼ਨੀਵਾਰ ਨੂੰ ਦੋ ਕੇਂਦਰੀ ਨੇਤਾਵਾਂ ਨੂੰ ਦੇਹਰਾਦੂਨ ਵਿਖੇ ਸੁਪਰਵਾਈਜ਼ਰ ਵਜੋਂ ਭੇਜਿਆ ਸੀ।
ਦੇਹਰਾਦੂਨ ਪਹੁੰਚੇ ਡਾ: ਰਮਨ ਸਿੰਘ ਅਤੇ ਉੱਤਰਾਖੰਡ ਦੇ ਇੰਚਾਰਜ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੇ ਕੋਰ ਕਮੇਟੀ ਦੇ ਮੈਂਬਰਾਂ ਦੀ ਰਾਏ ਲਈ ਹੈ। ਨਾਲ ਹੀ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਨਾਲ ਲੰਬੀ ਗੱਲਬਾਤ ਕੀਤੀ ਅਤੇ ਫਿਰ ਵਾਪਿਸ ਦਿੱਲੀ ਪਰਤ ਆਏ ਅਤੇ ਹੁਣ ਆਪਣੀ ਨਿਰੀਖਕ ਰਿਪੋਰਟ ਪਾਰਟੀ ਹਾਈ ਕਮਾਨ ਨੂੰ ਸੌਂਪ ਸਕਦੇ ਹਨ। ਅਗਲੇ ਸਾਲ ਦੇ ਸ਼ੁਰੂ ਵਿੱਚ ਉਤਰਾਖੰਡ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਦੇ ਲਈ ਵਿਰੋਧੀ ਧਿਰਾਂ ਨੇ ਜੋਰਦਾਰ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਭਾਜਪਾ ਪਾਰਟੀ ਵਿਚਲੇ ਇੱਕ ਧੜੇ ਨੇ ਵਿੱਚ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੇ ਨੂੰ ਲੈ ਕੇ ਮੋਰਚਾ ਖੋਲ੍ਹ ਦਿੱਤਾ ਹੈ। ਰਾਜ ਵਿੱਚ ਪਾਰਟੀ ਦਾ ਇਕ ਹਿੱਸਾ ਲੰਬੇ ਸਮੇਂ ਤੋਂ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕਰ ਰਿਹਾ ਹੈ।
ਇਹ ਵੀ ਦੇਖੋ : ਭੈਣਾਂ ਨੇ ਬਦਲੇ ਗਰੀਬ ਪਿਓ ਦੇ ਦਿਨ, ਚਾਹ ਵੇਚ ਕੇ ਲਿਆਂਦੇ ਪਰਿਵਾਰ ਦੇ ਅੱਛੇ ਦਿਨ, ਮਿਹਨਤ ਨੂੰ ਸਲਾਮ