Uttarpradesh lockdown extended : ਕੋਰੋਨਾ ਦੀ ਦੂਜੀ ਲਹਿਰ ਦੀ ਤਬਾਹੀ ਦੇ ਵਿਚਕਾਰ ਉੱਤਰ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਤਾਲਾਬੰਦੀ ਵਧਾ ਦਿੱਤੀ ਗਈ ਹੈ। ਹੁਣ 10 ਮਈ ਯਾਨੀ ਕਿ ਸੋਮਵਾਰ ਸਵੇਰੇ 7 ਵਜੇ ਤੱਕ ਪੂਰੇ ਸੂਬੇ ਵਿੱਚ ਤਾਲਾਬੰਦੀ ਜਾਰੀ ਰਹੇਗੀ। ਇਸ ਤੋਂ ਪਹਿਲਾਂ ਇਹ ਪਾਬੰਦੀ ਵੀਰਵਾਰ, 6 ਮਈ ਨੂੰ ਸਵੇਰੇ 7 ਵਜੇ ਤੱਕ ਲਗਾਈ ਗਈ ਸੀ, ਪਰ ਹੁਣ ਇਸ ਨੂੰ ਸੋਮਵਾਰ ਸਵੇਰ ਤੱਕ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਤਾਲਾਬੰਦੀ ਦੌਰਾਨ ਦਿੱਤੀ ਗਈ ਛੋਟ ਸ਼ਰਤ ਅਨੁਸਾਰ ਜਾਰੀ ਰਹੇਗੀ। ਦਰਅਸਲ, ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ।
ਪੰਚਾਇਤੀ ਚੋਣਾਂ ਤੋਂ ਬਾਅਦ ਯੂਪੀ ਦੇ ਹਰ ਪਿੰਡ ਵਿੱਚ ਸੰਕਰਮਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਕਾਰਨ ਸਰਕਾਰ ਨੇ ਤਾਲਾਬੰਦੀ ਵਧਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਪਹਿਲਾਂ ਆਏ ਆਦੇਸ਼ ਦੇ ਅਨੁਸਾਰ, ਮਾਰਕੀਟ ਨੂੰ ਵੀਰਵਾਰ ਨੂੰ ਸਵੇਰੇ 7 ਵਜੇ ਤੋਂ ਸ਼ੁੱਕਰਵਾਰ ਰਾਤ 8 ਵਜੇ ਤੱਕ ਖੋਲ੍ਹਿਆ ਜਾਣਾ ਸੀ। ਹੁਣ ਸਰਕਾਰ ਨੇ ਪੂਰੇ ਹਫਤੇ ਲਈ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। ਯਾਨੀ ਕਿ ਸੋਮਵਾਰ ਸਵੇਰੇ 7 ਵਜੇ ਤੱਕ ਪੂਰੇ ਰਾਜ ਵਿੱਚ ਤਾਲਾਬੰਦੀ ਜਾਰੀ ਰਹੇਗੀ। ਸਰਕਾਰ ਨੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਿੰਡਾਂ ਵਿੱਚ ਟੀਕਾਕਰਨ ਅਤੇ ਸਵੱਛਤਾ ( sanitization ) ਵਿੱਚ ਤੇਜ਼ੀ ਲਿਆਉਣ। ਤਾਲਾਬੰਦੀ ਦੌਰਾਨ ਈ-ਕਾਮਰਸ ਸਪਲਾਈ ਸਮੇਤ ਜ਼ਰੂਰੀ ਚੀਜ਼ਾਂ, ਦਵਾਈਆਂ ਦੀ ਦੁਕਾਨ ਨੂੰ ਚਾਲੂ ਰੱਖਿਆ ਜਾਵੇਗਾ।