ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਇਨ੍ਹੀਂ ਦਿਨੀਂ ਚੁਣਾਵੀ ਦੌਰੇ ਵਿਚ ਵੀ ਗ੍ਰੀਨ ਫਿਊਲਸ ਨੂੰ ਲੈ ਕੇ ਵੱਡੇ-ਵੱਡੇ ਬਿਆਨ ਦੇ ਰਹੇ ਹਨ। ਇਸ ਹਫਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨੇ ਜਾ ਰਹੇ ਬੇਗੁਸਰਾਏ ਪਹੁੰਚੇ ਜਿਥੇ ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਡੀਜ਼ਲ ਤੇ ਪੈਟਰੋਲ ਕਾਰਾਂ ਕਾਫੀ ਜ਼ਿਆਦਾ ਹਨ ਤੇ ਹੌਲੀ-ਹੌਲੀ ਇਲੈਕਟ੍ਰਿਕ ਕਾਰਾਂ ਲਈ ਮਾਹੌਲ ਬਣ ਰਿਹਾ ਹੈ। ਅਜਿਹੇ ਵਿਚ ਆਉਣ ਵਾਲੇ ਸਮੇਂ ਵਿਚ ਗ੍ਰੀਨ ਫਿਊਲਸ ਹੀ ਮੋਬਿਲਿਟੀ ਸੈਕਟਰ ਨੂੰ ਬੇਹਤਰ ਸਥਿਤੀ ਵਿਚ ਲਿਆ ਸਕਦਾ ਹੈ।
ਗਡਕਰੀ ਨੇ ਕਿਹਾ ਕਿ ਹਾਈਡ੍ਰੋਜਨ ਭਵਿੱਖ ਦਾ ਈਂਧਣ ਹੈ ਤੇ ਆਉਣ ਵਾਲੇ ਸਾਲਾਂ ਵਿਚ ਦੇਸ਼ ਵਿਚ ਗੱਡੀਆਂ ਹਾਈਡ੍ਰੋਜਨ ਤੇ ਗ੍ਰੀਨ ਫਿਊਲਸ ‘ਤੇ ਚੱਲਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਹਰ ਸਾਲ ਜੈਵਿਕ ਈਂਧਨ ਦੀ ਦਰਾਮਦ ਕਰਦਾ ਹੈ। ਹੁਣ ਸਾਡੇ ਕਿਸਾਨ ਗ੍ਰੀਨ ਫਿਊਲ ਅਤੇ ਗ੍ਰੀਨ ਹਾਈਡ੍ਰੋਜਨ ਪੈਦਾ ਕਰਨਗੇ। ਹਾਈਡ੍ਰੋਜਨ ਭਵਿੱਖ ਦਾ ਬਾਲਣ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ, ਦੇਸ਼ ਵਿੱਚ ਵਾਹਨ ਹਾਈਡ੍ਰੋਜਨ ਅਤੇ ਹਰੇ ਈਂਧਨ ‘ਤੇ ਚੱਲਣਗੇ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਟ੍ਰੈਕਟਰ ਟਰਾਲੀ ਤੇ ਕਾਰ ਦੀ ਟੱ.ਕਰ, ਇਕ ਵਿਅਕਤੀ ਦੀ ਮੌ.ਤ, ਦੂਜਾ ਗੰਭੀਰ ਜ਼ਖਮੀ
ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਈਥਾਨੌਲ ਦੀ ਵਧਦੀ ਮੰਗ ਭਾਰਤ ਦੀ ਖੇਤੀ ਅਰਥਵਿਵਸਥਾ ਨੂੰ ਬਦਲ ਦੇਵੇਗੀ। ਇਸ ਨਾਲ ਕਿਸਾਨ ਊਰਜਾ ਪ੍ਰਦਾਨ ਕਰਨ ਵਾਲੇ ਬਣ ਜਾਣਗੇ ਅਤੇ ਹੁਣ ਸਿਰਫ਼ ਭੋਜਨ ਪ੍ਰਦਾਤਾ ਨਹੀਂ ਰਹਿ ਜਾਣਗੇ। ਫਲੈਕਸ ਫਿਊਲ ਆਧਾਰਿਤ ਵਾਹਨ ਜੋ ਈਥਾਨੌਲ ‘ਤੇ ਚੱਲ ਸਕਦੇ ਹਨ, ਕਿਸਾਨਾਂ ਨੂੰ ਅਮੀਰ ਬਣਾਉਣਗੇ। ਈਥਾਨੌਲ ਉਦਯੋਗ ਕਿਸਾਨਾਂ ਲਈ ਵਰਦਾਨ ਹੈ। ਦੇਸ਼ ਵਿੱਚ ਈਥਾਨੌਲ ਦੀ ਮੰਗ ਵਧੇਗੀ। ਇਹ ਨਿਸ਼ਚਿਤ ਤੌਰ ‘ਤੇ ਭਾਰਤ ਦੀ ਖੇਤੀ ਅਰਥਵਿਵਸਥਾ ਨੂੰ ਬਦਲ ਦੇਵੇਗਾ। ਗਡਕਰੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਅਗਲੇ ਕੁਝ ਸਾਲਾਂ ਵਿਚ ਮੋਟਰਸਾਈਕਲ, ਇਲੈਕਟ੍ਰਿਕ ਰਿਕਸ਼ਾ, ਆਟੋ ਰਿਕਸ਼ਾ ਤੇ ਕਾਰਾਂ 100 ਫੀਸਦੀ ਈਥਾਨੌਲ ਬੇਸਡ ਹੋਣ।