ਰਾਸ਼ਟਰਪਤੀ ਭਵਨ ਵਿਚ ਸੋਮਵਾਰ ਨੂੰ ਆਯੋਜਿਤ ਇਕ ਵਿਸ਼ਾਲ ਸਮਾਰੋਹ ਵਿਚ ਸਾਬਕਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਸਵ. ਬਿੰਦੇਸ਼ਵਰ ਪਾਠਕ ਤੇ ਪ੍ਰਸਿੱਧ ਭਾਰਤਨਾਟੀਅਮ ਡਾਂਸਰ ਪਦਮਾ ਸੁਬ੍ਰਾਮਣੀਅਮ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅਭਿਨੇਤਾ ਮਿਥੁਨ ਚੱਕਰਵਰਤੀ, ਗਾਇਕਾ ਊਸ਼ਾ ਉਥੁਪ, ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਰਾਮ ਨਾਇਕ ਤੇ ਉਦਯੋਗਪਤੀ ਸੀਤਾਰਾਮ ਜਿੰਦਲ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਪਦਮ ਪੁਰਸਕਾਰ ਵੰਡ ਸਮਾਰੋਹ ਵਿਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸਣੇ ਹੋਰ ਮਾਣਯੋਗ ਵਿਅਕਤੀ ਹਾਜ਼ਰ ਰਹੇ। ਪਦਮ ਪੁਰਸਕਾਰ ਦੇਸ਼ ਦੇ ਸਰਰਵਉੱਚ ਨਾਗਰਿਕ ਸਨਮਾਨਾਂ ਵਿਚ ਸ਼ਾਮਲ ਹੈ ਜੋ ਕਲਾ, ਸਮਾਜਿਕ ਕੰਮ,ਲੋਕ ਸੇਵਾ, ਵਿਗਿਆਨ, ਸਾਹਿਤ ਤੇ ਖੇਡ ਵਰਗੇ ਵੱਖ-ਵੱਖ ਖੇਤਰਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਦਿੱਤੇ ਜਾਂਦੇ ਹਨ। ਪਦਮ ਵਿਭੂਸ਼ਣ ਅਸਾਧਾਰਨ ਅਤੇ ਖਾਸ ਸੇਵਾ ਲਈ ਪਦਮ ਭੂਸ਼ਣ ਉਚ ਕੋਟੀ ਦੀ ਸੇਵਾ ਲਈ ਤੇ ਪਦਮ ਸ਼੍ਰੀ ਕਿਸੇ ਵੀ ਖੇਤਰ ਵਿਚ ਸੇਵਾ ਲਈ ਪ੍ਰਦਾਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪਿਓ ਨੇ ਚੁੱਪ-ਚੁੱਪੀਤੇ ਆਪਣੇ ਹੀ ਪੁੱਤ ਦਾ ਕੀਤਾ ਕਤ.ਲ, ਸ਼ਰਾਬ ਪੀਣ ਦੀ ਆਦਤ ਤੋਂ ਸੀ ਪ੍ਰੇਸ਼ਾਨ
ਇਸ ਸਾਲ ਕੁੱਲ 132 ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਹੋਇਆ ਸੀ। ਇਨ੍ਹਾਂ ਵਿਚ 5 ਪਦਮ ਵਿਭੂਸ਼ਣ, 15 ਪਦਮ ਭੂਸ਼ਣ ਤੇ 110 ਪਦਮ ਸ਼੍ਰੀ ਪੁਰਸਕਾਰ ਜੇਤੂ ਸ਼ਾਮਲ ਹਨ। ਇਸ ਵਾਰ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ 30 ਮਹਿਲਾਵਾਂ ਸਨ ਤੇ ਦੂਜੇ ਪਾਸੇ 9 ਲੋਕਾਂ ਨੂੰ ਮਰਨ ਤੋਂ ਬਾਅਦ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: