vikas dubey arrest ujjain: ਕਾਨਪੁਰ ਗੋਲੀ ਕਾਂਡ ਦੇ ਮਾਸਟਰ ਮਾਈਂਡ ਵਿਕਾਸ ਦੁਬੇ ਦੀ ਗ੍ਰਿਫਤਾਰੀ ਜਾਂ ਸਮਰਪਣ ਦੀ ਗੁੱਥੀ ਉਲਝਦੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਬੀਤੀ ਰਾਤ ਲੱਗਭਗ 10.30 ਵਜੇ ਦੇ ਆਸਪਾਸ ਉਜੈਨ ਦੇ ਡੀਐਮ ਅਸ਼ੀਸ਼ ਸਿੰਘ ਅਤੇ ਐਸਐਸਪੀ ਮਨੋਜ ਕੁਮਾਰ ਅਚਾਨਕ ਉਜੈਨ ਦੇ ਮਹਾਕਾਲ ਮੰਦਰ ਪਹੁੰਚੇ ਸਨ। ਸਵਾਲ ਇਹ ਉੱਠ ਰਿਹਾ ਹੈ ਕਿ ਕੀ ਵਿਕਾਸ ਦੀ ਗ੍ਰਿਫਤਾਰੀ ਨਾਲ ਇਸਦਾ ਕੋਈ ਲੈਣਾ ਦੇਣਾ(ਸਬੰਧ) ਹੈ? ਇਸ ਦੌਰਾਨ ਅਜਿਹੀਆਂ ਖ਼ਬਰਾਂ ਹਨ ਕਿ ਉਜੈਨ ਪੁਲਿਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਵਿੱਚ ਇੱਕ ਸਥਾਨਕ ਨਾਗਰਿਕ ਹੈ। ਸੂਤਰਾਂ ਨੇ ਦੱਸਿਆ ਕਿ ਵਿਕਾਸ ਦੂਬੇ ਨੇ ਦੋ ਵਕੀਲਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੇ ਵਿਕਾਸ ਦੂਬੇ ਨੂੰ ਉਜੈਨ ਲਿਆਉਣ ‘ਚ ਸਹਾਇਤਾ ਕੀਤੀ ਸੀ। ਇਨ੍ਹਾਂ ਦੋਵਾਂ ਵਕੀਲਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਜੈਨ ਦੇ ਡੀਐਮ ਅਸ਼ੀਸ਼ ਸਿੰਘ ਨੇ ਆਪਣੇ ਇੱਕ ਬਿਆਨ ‘ਚ ਦਾਅਵਾ ਕੀਤਾ ਕਿ ਵਿਕਾਸ ਦੂਬੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੰਦਰ ਦੇ ਦੁਕਾਨਦਾਰ ਨੇ ਵਿਕਾਸ ਦੀ ਪਛਾਣ ਕੀਤੀ ਅਤੇ ਇਸ ਤੋਂ ਬਾਅਦ ਗਾਰਡ ਨੇ ਵੀ ਉਸ ਦੀ ਪਛਾਣ ਕੀਤੀ, ਉਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ। ਬਾਅਦ ‘ਚ ਸਥਾਨਕ ਪੁਲਿਸ ਨੇ ਵਿਕਾਸ ਦੂਬੇ ਨੂੰ ਗ੍ਰਿਫਤਾਰ ਕਰ ਲਿਆ। ਸਵਾਲ ਇਹ ਉੱਠ ਰਿਹਾ ਹੈ ਕਿ ਮਹਾਕਾਲ ਮੰਦਰ ਦੇ ਗਾਰਡ ਨੇ ਵਿਕਾਸ ਦੁਬੇ ਨੂੰ ਕਿਵੇਂ ਫੜ ਲਿਆ, ਜਿਸ ਦੀ ਪਿੱਛਲੇ 6 ਦਿਨਾਂ ਤੋਂ ਉੱਤਰ ਪ੍ਰਦੇਸ਼ ਪੁਲਿਸ ਦੀਆਂ 50 ਤੋਂ ਵੱਧ ਟੀਮਾਂ ਦੀ ਭਾਲ ਕਰ ਰਹੀਆਂ ਸੀ। ਮਾਹਿਰਾਂ ਦੇ ਅਨੁਸਾਰ, ਵਿਕਾਸ ਦੂਬੇ ਨੇ ਇੱਕ ਯੋਜਨਾ ਬਣਾਈ ਅਤੇ ਆਤਮ ਸਮਰਪਣ ਕਰ ਦਿੱਤਾ, ਤਾਂ ਜੋ ਉੱਤਰ ਪ੍ਰਦੇਸ਼ ਉਸਦੇ ਵਿਰੁੱਧ ਕੋਈ ਵੱਡੀ ਕਾਰਵਾਈ ਨਾ ਕਰ ਸਕੇ। ਵਿਕਾਸ ਦੂਬੇ ਦੀ ਗ੍ਰਿਫਤਾਰੀ ਤੇ ਸਮਰਪਣ ਦੇ ਵਿਚਕਾਰ, ਕਾਂਗਰਸ ਨੇ ਇੱਕ ਵੱਡਾ ਦੋਸ਼ ਲਗਾਇਆ ਹੈ। ਕਾਂਗਰਸ ਦਾ ਕਹਿਣਾ ਹੈ, ‘ਇਤਿਹਾਸਕਾਲ ਨਾਲ ਜੁੜੇ ਕੁੱਝ ਤੱਥਾਂ ਨੂੰ ਸਮਝੋ, ਵਿਕਾਸ ਦੂਬੇ ਨੂੰ ਉਜੈਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਨਰੋਤਮ ਮਿਸ਼ਰਾ ਮੱਧ ਪ੍ਰਦੇਸ਼ ਦਾ ਗ੍ਰਹਿ ਮੰਤਰੀ ਹੈ, ਨਰੋਤਮ ਮਿਸ਼ਰਾ ਉੱਜੈਨ ਦਾ ਇੰਚਾਰਜ ਮੰਤਰੀ ਹੈ, ਨਰੋਤਮ ਮਿਸ਼ਰਾ ਕਾਨਪੁਰ ਚੋਣਾਂ ‘ਚ ਇੰਚਾਰਜ ਸੀ, ਵਿਕਾਸ ਦੂਬੇ ਕਾਨਪੁਰ ਦਾ ਰਹਿਣ ਵਾਲਾ ਹੈ।