ਹਾਂਗਕਾਂਗ ਤੇ ਸਿੰਗਾਪੁਰ ਵਿਚ ਖਾਧ ਰੈਗੂਲੇਟਰੀ ਨੇ ਲੋਕਾਂ ਨੂੰ ਦੋ ਵੱਡੇ ਮਸਾਲਾ ਬ੍ਰਾਂਡਾਂ ਦੇ ਚਾਰ ਪ੍ਰੋਡਕਟ MDH ਦੇ ਤਿੰਨ ਤੇ ਐਵਰੈਸਟ ਦੇ ਇਕ ਦਾ ਇਸਤੇਮਾਲ ਕਰਨ ਖਿਲਾਫ ਚੇਤਾਵਨੀ ਦਿੱਤੀ ਹੈ। ਇਸ ਵਿਚ ਐਥੀਲੀਨ ਆਕਸਾਈਡ ਦੀ ਮਾਤਰਾ ਕਾਫੀ ਜ਼ਿਆਦਾ ਹੈ, ਜਿਸ ਨਾਲ ਕੈਂਸਰ ਵਰਗੀ ਬੀਮਾਰੀ ਹੋ ਸਕਦਾ ਹੈ।
5 ਅਪ੍ਰੈਲ ਨੂੰ ਆਪਣੀ ਵੈੱਬਸਾਈਟ ‘ਤੇ ਪੋਸਟ ਕੀਤੇ ਗਏ ਬਿਆਨ ਵਿਚ ਹਾਂਗਕਾਂਗ ਦੇ ਫੂਡ ਰੈਗੂਲੇਟਰੀ ਅਥਾਰਟੀ ਸੈਂਟਰ ਫਾਰ ਫੂਡ ਸੇਫਟੀ (CFS) ਨੇ ਕਿਹਾ ਕਿ MDH ਦੇ ਤਿੰਨ ਮਸਾਲੇ ਉਤਪਾਦਾਂ – ਮਦਰਾਸ ਕਰੀ ਪਾਊਡਰ, ਸਾਂਭਰ ਮਸਾਲਾ ਅਤੇ ਕਰੀ ਪਾਊਡਰ ਮਿਕਸਡ ਸਪਾਈਸ ਪਾਊਡਰ ਅਤੇ ਨਾਲ ਹੀ ਐਵਰੈਸਟ ਫਿਸ਼ ਕਰੀ ਮਸਾਲਾ ਵਿੱਚ “ਕੀਟਨਾਸ਼ਕ, ਐਥੀਲੀਨ ਆਕਸਾਈਡ” ਸ਼ਾਮਲ ਹਨ।
MDH ਤੇ ਐਵਰੇਸਟ ਫੂਡਸ ਦੋਵਾਂ ਨੇ ਹੁਣ ਤੱਕ ਖਾਧ ਰੈਗੂਲੇਟਰੀ ਦੇ ਦਾਅਵਿਆਂ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਰੈਗੂਲੇਟਰੀ ਨੇ ਵਿਕ੍ਰੇਤਾਵਾਂ ਨੂੰ ਵਿਕਰੀ ਰੋਕਣ ਤੇ ਉਤਪਾਦਾਂ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ। ਇਸ ਵਿਚ ਕਿਹਾ ਗਿਆ ਹੈ ਕਿ ਉਤਪਾਦਾਂ ਨੂੰ ਵਾਪਸ ਮੰਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਾਮੀ ਬ.ਦਮਾਸ਼ ਦੇ 3 ਕਾਰਕੁਨਾਂ ਨੂੰ ਹ.ਥਿਆਰ ਸਣੇ ਕੀਤਾ ਗ੍ਰਿਫਤਾਰ
ਕੀਟਨਾਸ਼ਕਾਂ ਵਾਲੇ ਭੋਜਨ ਨੂੰ ਮਨੁੱਖੀ ਖਪਤ ਲਈ ਤਾਂ ਹੀ ਵੇਚਿਆ ਜਾ ਸਕਦਾ ਹੈ ਜੇਕਰ ਭੋਜਨ ਦੀ ਖਪਤ ਖਤਰਨਾਕ ਜਾਂ ਸਿਹਤ ਲਈ ਮਾੜੀ ਨਾ ਹੋਵੇ। ਇਸ ਲਈ ਵੱਧ ਤੋਂ ਵੱਧ ਜੁਰਮਾਨਾ $50,000 ਅਤੇ ਦੋਸ਼ੀ ਪਾਏ ਜਾਣ ‘ਤੇ ਛੇ ਮਹੀਨੇ ਦੀ ਕੈਦ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: