ਦੁਨੀਆ ਭਰ ਵਿਚ ਅਜਿਹੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਰਿਹਾ ਹੈ। ਭਾਰਤ ਵਿਚ ਵੀ ਅਜਿਹੀਆਂ ਕਈ ਝੀਲਾਂ ਹਨ, ਉਨ੍ਹਾਂ ਵਿਚੋਂ ਇਕ ਹੈ ਜਿਨ੍ਹਾਂ ਦੀ ਕਈ ਤਰ੍ਹਾਂ ਦੀਆਂ ਕਹਾਣੀਆਂ ਹਨ। ਉਨ੍ਹਾਂ ਵਿਚੋਂ ਇਕ ਹੈ 50 ਹਜ਼ਾਰ ਸਾਲ ਪੁਰਾਣਾ ਤਾਲਾਬ। ਇਸ ਤਾਲਾਬ ਦਾ ਪਾਣੀ ਇੰਨੇ ਸਾਲਾਂ ਵਿਚ ਅਜੇ ਤੱਕ ਨਹੀਂ ਸੁੱਕਿਆ ਹੈ। ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਵਿਸ਼ਾਲ ਬੇਸਾਲਟਿਕ ਖੇਤਰ ਵਿਚ ਸਥਿਤ ਲੋਨਾਰ ਝੀਲ ਦੀ ਗੱਲ ਕਰ ਰਹੇ ਹਾਂ। ਇਸ ਝੀਲ ਦੇ ਬਣਨ ਦੀ ਕਹਾਣੀ ਕਾਫੀ ਦਿਲਚਸਪ ਹੈ।
ਮਹਾਰਾਸ਼ਟਰ ਵਿਚ ਮੌਜੂਦ ਲੋਨਾਰ ਝੀਲ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਹੁਤ ਹੀ ਰਹੱਸਮਈ ਝੀਲ ਹੈ। ਇਸ ਝੀਲ ਨੂੰ ਲੈ ਕੇ ਕਹਾਣੀ ਹੈ ਕਿ ਰਾਤੋਂ-ਰਾਤ ਰਹੱਸਮਈ ਤਰੀਕੇ ਨਾਲ ਆਪਣਾ ਰੰਗ ਬਦਲ ਲਿਆ ਸੀ ਤੇ ਗੁਲਾਬੀ ਹੋ ਗਈ। ਲੋਨਾਰ ਝੀਲ ਨੂੰ ਲੋਫਰ ਕ੍ਰੇਟਰ ਨਾਂ ਤੋਂ ਜਾਣਿਆ ਜਾਂਦਾ ਹੈ। ਇਸ ਝੀਲ ਦੇ ਨਿਰਮਾਣ ਦੇ ਪਿੱਛੇ ਵੀ ਕਈ ਰਹੱਸ ਜੁੜੇ ਹੋਏ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਲਗਭਗ 50 ਹਜ਼ਾਰ ਸਾਲ ਪਹਿਲਾਂ ਇਕ ਭਾਰੀ ਉਲਕਾ ਪਿੰਡ ਡਿਗਣ ਨਾਲ ਇਹ ਝੀਲ ਬਣੀ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਕੰਦ ਪੁਰਾਣ ਤੇ ਪਦਮ ਪੁਰਾਣ ਵਰਗੀਆਂ ਕਿਤਾਬਾਂ ਵਿਚ ਵੀ ਇਸ ਝੀਲ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਝੀਲ ਨੂੰ ਲੈ ਕੇ ਕਈ ਕਹਾਣੀਆਂ ਦੱਸੀਆਂ ਜਾਂਦੀਆਂ ਹਨ। ਇਕ ਕਥਾ ਮੁਤਾਬਕ ਇਕ ਲੋਨਾਸੁਰ ਨਾਂ ਦਾ ਰਾਕਸ਼ਸ ਸੀ ਜਿਸ ਦਾ ਵਧ ਭਗਵਾਨ ਵਿਸ਼ਣੂ ਨੇ ਕੀਤਾ ਸੀ, ਉਸ ਦਾ ਖੂਨ ਭਗਵਾਨ ਦੇ ਪੈਰ ਦੇ ਅੰਗੂਠੇ ‘ਤੇ ਲੱਗ ਗਿਆ ਸੀ ਜਿਸ ਨੂੰ ਹਟਾਉਣ ਲਈ ਜਦੋਂ ਭਗਵਾਨ ਦੇ ਅੰਦਰ ਅੰਗੂਠਾ ਦਿੱਤਾ ਤਾਂ ਉਥੇ ਇਕ ਡੂੰਘਾ ਗੱਡਾ ਬਣ ਗਿਆ ਸੀ।
ਇਹ ਵੀ ਪੜ੍ਹੋ : ਦਫ਼ਤਰ ‘ਚ ਇਹ 5 ਸੁਪਰਫੂਡ ਰੱਖਣਗੇ ਤੁਹਾਨੂੰ ਆਲਸ ਤੋਂ ਦੂਰ, ਮਿਲੇਗੀ ਭਰਪੂਰ ਐਨਰਜੀ
ਜਦੋਂ ਵੀ ਲੋਕ ਇਸ ਝੀਲ ਬਾਰੇ ਜਾਣਦੇ ਹਨ ਤਾਂ ਉਹ ਉਸ ਦੇ ਰਹੱਸਾਂ ਬਾਰੇ ਸੁਣ ਕੇਇਸ ਨੂੰ ਦੇਖਣ ਪਹੁੰਚਦੇ ਹਨ ਪਰ ਇਸ ਝੀਲ ਦੇ ਅੰਦਰ ਕੋਈ ਵੀ ਨਹੀਂ ਜਾਂਦਾ। ਸਮੇਂ-ਸਮੇਂ ‘ਤੇ ਇਸ ਝੀਲ ਨਾਲ ਜੁੜੇ ਰਹੱਸਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਬਾਰੇ ਜ਼ਿਆਦਾ ਜਾਣਕਾਰੀ ਅੱਜ ਤੱਕ ਹਾਸਲ ਨਹੀਂ ਕੀਤੀ ਜਾ ਸਕੀ ਹੈ।