ਪੱਛਮੀ ਬੰਗਾਲ ਦੇ ਹੁਗਲੀ ਵਿੱਚ ਤਕਰੀਬਨ 200 ਭਾਜਪਾ ਵਰਕਰ ਆਪਣਾ ਸਿਰ ਮੁੰਨਵਾ ਕੇ ਟੀਐਮਸੀ ਵਿੱਚ ਵਾਪਿਸ ਪਰਤੇ ਹਨ। ਇਨ੍ਹਾਂ ਭਾਜਪਾ ਵਰਕਰਾਂ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਿਲ ਹੋਣਾ ਉਨ੍ਹਾਂ ਦੀ ਗਲਤੀ ਸੀ ਅਤੇ ਪਛਤਾਵੇ ਵਜੋਂ ਆਪਣਾ ਸਿਰ ਮੁਨਵਾਉਣ ਤੋਂ ਬਾਅਦ ਗੰਗਾ ਦਾ ਪਾਣੀ ਛਿੜਕ ਕੇ ਸ਼ੁੱਧ ਹੋਣ ਤੋਂ ਬਾਅਦ ਟੀਐਮਸੀ ਵਾਪਿਸ ਪਰਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਭਾਜਪਾ ਵਰਕਰਾਂ ਨੇ ਹੁਗਲੀ ਦੇ ਅਰਮਾਬਾਗ ਖੇਤਰ ਵਿੱਚ ਸੰਸਦ ਮੈਂਬਰ ਅਪਰੂਪਾ ਪੋਦਾਰ ਦਾ ਹੱਥ ਫੜ ਕੇ ਟੀਐਮਸੀ ਦਾ ਝੰਡਾ ਫੜ ਲਿਆ ਹੈ। ਅਪਾਰੂਪਾ ਪੋਦਾਰ ਦੇ ਅਨੁਸਾਰ, ਮੰਗਲਵਾਰ ਨੂੰ ਅਰਮਾਬਾਗ ਵਿੱਚ ਟੀਐਮਸੀ ਵੱਲੋਂ ਗਰੀਬਾਂ ਲਈ ਮੁਫਤ ਭੋਜਨ ਦਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਕੁੱਝ ਲੋਕ ਆਏ ਅਤੇ ਕਿਹਾ ਕਿ ਭਾਜਪਾ ਵਿੱਚ ਸ਼ਾਮਿਲ ਹੋ ਕੇ, ਉਨ੍ਹਾਂ ਨੇ ਇੱਕ ਗਲਤੀ ਕੀਤੀ ਹੈ ਅਤੇ ਆਪਣਾ ਸਿਰ ਮੁਨਵਾਉਣ ਤੋਂ ਬਾਅਦ, ਅਸੀਂ ਟੀਐਮਸੀ ਵਿੱਚ ਵਾਪਿਸ ਆਉਣਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ : ਕੋਵੈਕਸੀਨ ਤੀਜੇ ਪੜਾਅ ‘ਚ 77.8 ਫੀਸਦੀ ਪ੍ਰਭਾਵਸ਼ਾਲੀ, ਭਾਰਤ ਬਾਇਓਟੈਕ ਨੇ ਸਰਕਾਰ ਨੂੰ ਸੌਂਪੇ ਅੰਕੜੇ
ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਬੀਰਭੂਮ ਵਿੱਚ ਸੈਂਕੜੇ ਭਾਜਪਾ ਵਰਕਰਾਂ ਨੇ ਉਨ੍ਹਾਂ ‘ਤੇ ਗੰਗਾਜਲ ਛਿੜਕਣ ਤੋਂ ਬਾਅਦ ਟੀਐਮਸੀ ਵਿੱਚ ਵਾਪਸੀ ਕੀਤੀ ਸੀ। ਚੋਣਾਂ ਤੋਂ ਬਾਅਦ ਟੀਐਮਸੀ ਦੀ ਜਿੱਤ ਤੋਂ ਬਾਅਦ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਘਰ ਵਾਪਸੀ ਹੋ ਰਹੀ ਹੈ। ਭਾਜਪਾ ਨੇ ਵਰਕਰਾਂ ਦੀ ਇਸ ਵਾਪਸੀ ਨੂੰ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੱਸਿਆ ਹੈ। ਭਾਜਪਾ ਦੇ ਅਨੁਸਾਰ, ਭਾਜਪਾ ਦੇ ਵਰਕਰ ਚੋਣਾਂ ਤੋਂ ਬਾਅਦ ਹਿੰਸਾ ਦੇ ਡਰੋਂ ਟੀਐਮਸੀ ਜਾਣ ਲਈ ਮਜਬੂਰ ਹਨ।
ਇਹ ਵੀ ਦੇਖੋ : ਘੁੰਮਣ ਨਿਕਲੇ 8 ਦੋਸਤਾਂ ਦੀ ਬਲੈਰੋ ਗੱਡੀ ਦਰਿਆ ‘ਚ ਡਿੱਗੀ, ਦੇਖੋ ਖੌਫਨਾਕ ਹਾਦਸੇ ਦੀਆਂ ਤਸਵੀਰਾਂ