West Bengal Assam Election: ਪੱਛਮੀ ਬੰਗਾਲ ਅਤੇ ਅਸਾਮ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਅੱਜ ਬੰਗਾਲ ਦੇ 5 ਜ਼ਿਲ੍ਹਿਆਂ ਦੀਆਂ 30 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ, ਜਦੋਂਕਿ ਅਸਾਮ ਦੀਆਂ 47 ਸੀਟਾਂ ਲਈ ਵੋਟਿੰਗ ਚੱਲ ਰਹੀ ਹੈ । ਚੋਣ ਕਮਿਸ਼ਨ ਨੇ ਇਸ ਵਾਰ ਵੋਟਾਂ ਪਾਉਣ ਲਈ ਸਮਾਂ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਅਸਾਮ ਅਤੇ ਬੰਗਾਲ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਵੋਟਰ ਆਪਣੇ ਅਧਿਕਾਰ ਦੀ ਅਧਿਕਾਰ ਦੀ ਵਰਤੋਂ ਕਰਨ ਤੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਵਿਸ਼ੇਸ਼ ਬੇਨਤੀ ਕਰਦਿਆਂ ਕਿਹਾ ਕਿ ਮੈਂ ਸਾਰੇ ਨੌਜਵਾਨ ਮਿੱਤਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਾ ਹਾਂ।
ਦੱਸ ਦਈਏ ਕਿ ਅਸਾਮ ਵਿੱਚ 47 ਸੀਟਾਂ ‘ਤੇ ਵੋਟਿੰਗ ਦਾ ਪਹਿਲਾ ਪੜਾਅ ਚੱਲ ਰਿਹਾ ਹੈ । ਅਸਾਮ ਵਿੱਚ ਵਿਧਾਨ ਸਭਾ ਦੀਆਂ 126 ਸੀਟਾਂ ਹਨ, ਜਿਨ੍ਹਾਂ ਵਿਚੋਂ 47 ਸੀਟਾਂ ‘ਤੇ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ । ਇਹ ਸੀਟਾਂ ਅਸਾਮ ਤੇ ਬ੍ਰਹਮਪੁੱਤਰ ਦੇ ਉੱਤਰੀ ਕਿਨਾਰੇ ਦੇ 12 ਜ਼ਿਲ੍ਹਿਆਂ ਵਿੱਚ ਹਨ। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੇ ਬਾਂਕੁਰਾ, ਪੁਰੂਲੀਆ, ਝਾਰਗਰਾਮ, ਪੱਛਮ ਅਤੇ ਪੂਰਬੀ ਮਿਦਨਾਪੁਰ ਜ਼ਿਲ੍ਹਿਆਂ ਦੀਆਂ 30 ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ।
ਪੱਛਮ ਬੰਗਾਲ ਦੀਆਂ 30 ਸੀਟਾਂ ਵਿੱਚ ਪਟਾਸ਼ਪੁਰ, ਭਗਵਾਨਪੁਰ, ਖੇਜੁਡੀ, ਕਾਂਠੀ ਉੱਤਰ, ਕਾਂਥੀ ਦੱਖਣ, ਐਗਰਾ, ਰਾਮਨਗਰ, ਬਿਨਪੁਰ, ਗੋਪੀਬੱਲਬਪੁਰ, ਝਾਰਗ੍ਰਾਮ, ਨਿਆਗ੍ਰਾਮ, ਕੇਸ਼ਿਆਰੀ, ਬਲਰਾਮਪੁਰ, ਜੈਪੁਰ, ਪੁਰੂਲਿਆ ਬਘਮੁੰਡੀ, ਮਾਨਬਾਜ਼ਾਰ, ਪਰਾ, ਰਘੂਨਾਥਪੁਰ ਤੇ ਛਤਨਾ ਸੀਟਾਂ ਦੇ ਪਹਿਲੇ ਪੜਾਅ ‘ਤੇ ਵੋਟਿੰਗ ਹੋ ਰਹੀ ਹੈ।
ਗੌਰਤਲਬ ਹੈ ਕਿ ਅਸਾਮ ਵਿੱਚ 3 ਪੜਾਅ ਵਿੱਚ 27 ਮਾਰਚ, 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ ਜਦੋਂਕਿ ਪੱਛਮੀ ਬੰਗਾਲ ਵਿੱਚ ਅੱਠ ਪੜਾਵਾਂ ਵਿੱਚ 27 ਮਾਰਚ, 1 ਅਪ੍ਰੈਲ, 6 ਅਪ੍ਰੈਲ, 10 ਅਪ੍ਰੈਲ, 17 ਅਪ੍ਰੈਲ, 22 ਅਪ੍ਰੈਲ, 26 ਅਪ੍ਰੈਲ ਅਤੇ 29 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਦੋਵਾਂ ਰਾਜਾਂ ਸਮੇਤ ਪੰਜ ਰਾਜਾਂ ਵਿੱਚ 2 ਮਈ ਨੂੰ ਨਤੀਜੇ ਆਉਣਗੇ।
ਇਹ ਵੀ ਦੇਖੋ: ਜਲੰਧਰ ਬਾਈਪਾਸ ਜਿੱਥੇ ਹਜ਼ਾਰਾ ਦੀ ਗਿਣਤੀ ਵਿੱਚ ਰੋਜ਼ਾਨਾ ਬੱਸਾਂ ਨਿਕਲਦੀਆਂ,ਦੇਖੋ ਕਿਵੇਂ ਪਿਆ ਸੁਨਸਾਨ