ਪੱਛਮੀ ਬੰਗਾਲ ਵਿੱਚ ਚੋਣਾਂ ਵਿੱਚ ਮਿਲੀ ਵੱਡੀ ਹਾਰ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇੱਕ ਹੋਰ ਵੱਡਾ ਝੱਟਕਾ ਲੱਗਣ ਜਾ ਰਿਹਾ ਹੈ। ਭਾਜਪਾ ਦੇ ਵੱਡੇ ਨੇਤਾ ਮੁਕੁਲ ਰਾਏ ਆਪਣੇ ਬੇਟੇ Subhranshu Roy ਸਮੇਤ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿੱਚ ਵਾਪਿਸ ਆ ਸਕਦੇ ਹਨ।
ਮੁਕੁਲ ਰਾਏ ਅੱਜ ਸ਼ਾਮ ਪਾਰਟੀ ਮੁੱਖ ਦਫਤਰ ਵਿਖੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰ ਸਕਦੇ ਹਨ। ਅਭਿਸ਼ੇਕ ਬੈਨਰਜੀ ਵੀ ਇਸ ਬੈਠਕ ਵਿੱਚ ਸ਼ਾਮਿਲ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਦੀ ਵੱਡੀ ਜਿੱਤ ਤੋਂ ਬਾਅਦ ਬਹੁਤ ਸਾਰੇ ਪੁਰਾਣੇ ਸਹਿਯੋਗੀ ਟੀਐਮਸੀ ਵਿੱਚ ਵਾਪਿਸ ਆਉਣਾ ਚਾਹੁੰਦੇ ਹਨ। ਇਸ ਵਿੱਚ ਮੁਕੁਲ ਰਾਏ ਦਾ ਨਾਮ ਚੋਟੀ ‘ਤੇ ਸੀ। ਮੁਕੁਲ ਰਾਏ ਨੂੰ ਭਾਜਪਾ ਵਿੱਚ ਸੁਵੇਂਦੂ ਅਧਿਕਾਰੀ ਦੇ ਵੱਧ ਰਹੇ ਕੱਦ ਕਾਰਨ ਬੇਚੈਨ ਦੱਸਿਆ ਜਾ ਰਿਹਾ ਸੀ। ਇਹੀ ਕਾਰਨ ਹੈ ਕਿ ਉਹ ਆਪਣੀ ਪੁਰਾਣੀ ਪਾਰਟੀ ਵਿੱਚ ਵਾਪਸੀ ਕਰਨਾ ਚਾਹੁੰਦੇ ਹਨ।
ਸੂਤਰਾਂ ਦੇ ਅਨੁਸਾਰ ਪਿਛਲੇ ਇੱਕ ਹਫਤੇ ਵਿੱਚ ਮੁਕੁਲ ਰਾਏ ਨੇ ਮਮਤਾ ਬੈਨਰਜੀ ਨਾਲ ਫੋਨ ਉੱਤੇ 4 ਵਾਰ ਗੱਲਬਾਤ ਕੀਤੀ ਹੈ। ਚੋਣਾਂ ਤੋਂ ਪਹਿਲਾਂ ਮੁਕੁਲ ਟੀਐਮਸੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸੀ। ਟੀਐਮਸੀ ਨੇਤਾ ਸੌਗਾਤਾ ਰਾਏ ਨੇ ਕਿਹਾ ਸੀ ਕਿ ਬਹੁਤ ਸਾਰੇ ਲੋਕ ਹਨ ਜੋ ਅਭਿਸ਼ੇਕ ਬੈਨਰਜੀ ਦੇ ਸੰਪਰਕ ਵਿੱਚ ਹਨ ਅਤੇ ਵਾਪਿਸ ਆਉਣਾ ਚਾਹੁੰਦੇ ਹਨ, ਮੇਰੇ ਖਿਆਲ ‘ਚ ਪਾਰਟੀ ‘ਚ ਵਾਪਿਸ ਆਉਣ ਵਾਲਿਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇ ਸਾਫਟਲਾਈਨਰ ਅਤੇ ਹਾਰਡਲਾਈਨਰ । ’ ਟੀਐਮਸੀ ਆਗੂ ਸੌਗਾਤਾ ਰਾਏ ਨੇ ਕਿਹਾ ਸੀ ਕਿ ਸਾਫਟਲਾਈਨਰ ਉਹ ਹਨ ਜਿਨ੍ਹਾਂ ਨੇ ਪਾਰਟੀ ਛੱਡ ਦਿੱਤੀ ਪਰ ਕਦੇ ਮਮਤਾ ਬੈਨਰਜੀ ਦਾ ਅਪਮਾਨ ਨਹੀਂ ਕੀਤਾ, ਹਾਰਡਲਾਈਨਰ ਉਹ ਹਨ ਜਿਨ੍ਹਾਂ ਨੇ ਮਮਤਾ ਬੈਨਰਜੀ ਬਾਰੇ ਜਨਤਕ ਤੌਰ ‘ਤੇ ਬਿਆਨ ਦਿੱਤੇ ਸਨ। ਮੁਕੁਲ ਰਾਏ ਨੇ ਨਿੱਜੀ ਤੌਰ ‘ਤੇ ਮਮਤਾ ਬੈਨਰਜੀ ‘ਤੇ ਕੋਈ ਦੋਸ਼ ਨਹੀਂ ਲਗਾਏ ਸਨ। ਉਹ ਸਾਫਟਲਾਈਨਰ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਈਆਂ ਬੇਲਗਾਮ, ਅੱਜ ਦੇਸ਼ ਭਰ ਦੇ ਪੈਟਰੋਲ ਪੰਪਾਂ ‘ਤੇ ਪ੍ਰਦਰਸ਼ਨ ਕਰੇਗੀ ਕਾਂਗਰਸ
ਮੁਕੁਲ ਰਾਏ ਨੂੰ ਟੀਐਮਸੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ 6 ਸਾਲਾਂ ਲਈ ਬਾਹਰ ਕਰ ਦਿੱਤਾ ਗਿਆ ਸੀ। ਟੀ ਐਮ ਸੀ ਵਿੱਚ ਮੁਕੁਲ ਰਾਏ ਦਾ ਕੱਦ ਕਿਸੇ ਟਾਈਮ ਮਮਤਾ ਬੈਨਰਜੀ ਤੋਂ ਬਾਅਦ ਦੂਜੇ ਨੰਬਰ ‘ਤੇ ਸੀ। ਫਿਰ ਟੀਐਮਸੀ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ, ਉਹ 1998 ਤੋਂ ਬੰਗਾਲ ਦੀ ਰਾਜਨੀਤੀ ਵਿੱਚ ਰਹੇ ਹਨ। ਮੁਕੁਲ ਰਾਏ ਦਾ ਨਾਮ ਵੀ ਨਾਰਦਾ ਸਟਿੰਗ ਮਾਮਲੇ ਵਿੱਚ ਸਾਹਮਣੇ ਆਇਆ ਸੀ। ਮੁਕੁਲ ਰਾਏ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਯੂਥ ਕਾਂਗਰਸ ਵਿੱਚ ਹੁੰਦੇ ਸਨ, ਉਸ ਸਮੇਂ ਮਮਤਾ ਬੈਨਰਜੀ ਵੀ ਯੂਥ ਕਾਂਗਰਸ ਵਿੱਚ ਸੀ। ਉਸ ਸਮੇਂ ਤੋਂ ਹੀ ਮੁਕੁਲ ਅਤੇ ਮਮਤਾ ਵਿਚਕਾਰ ਰਾਜਨੀਤਿਕ ਨੇੜਤਾ ਵੱਧ ਗਈ ਸੀ।
ਇਹ ਵੀ ਦੇਖੋ : ਜੈਂਗੋ ਬਾਬਾ ਨੇ ਰਾਹੁਲ ਤੇ ਸਿੱਧੂ ਬਾਰੇ ਕੀਤੇ ਖੁਲਾਸੇ,ਰਾਹੁਲ ਵਿਆਹ ਕਰਵਾਏ ਫਿਰ ਹੀ ਬਣੇਗਾ PM,ਸਿੱਧੂ ਬਾਰੇ ਭਵਿੱਖਬਾਣੀ