Westbengal govt announces complete lockdown : ਕੱਲ ਤੋਂ ਪੂਰੇ ਪੱਛਮੀ ਬੰਗਾਲ ਵਿੱਚ ਲੌਕਡਾਊਨ ਲੱਗਣ ਜਾ ਰਿਹਾ ਹੈ। ਬੰਗਾਲ ਵਿੱਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਕੱਲ੍ਹ ਤੋਂ ਸਭ ਕੁਝ ਬੰਦ ਰਹੇਗਾ। ਕਰਿਆਨੇ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ (ਸਿਰਫ 3 ਘੰਟੇ) ਤੱਕ ਹੀ ਖੁੱਲ੍ਹਣਗੀਆਂ।
ਜਦਕਿ ਬੈਂਕ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ। ਸਰਕਾਰੀ ਅਤੇ ਪ੍ਰਾਈਵੇਟ ਦਫਤਰ ਤਾਲਾਬੰਦੀ ਦੌਰਾਨ ਬੰਦ ਰਹਿਣਗੇ। ਲੋਕਲ ਟ੍ਰੇਨ ਅਤੇ ਬੱਸ ਸੇਵਾ ਵੀ ਬੰਦ ਰਹੇਗੀ। ਸਾਰੇ ਸਕੂਲ ਵੀ ਬੰਦ ਰਹਿਣਗੇ। ਮਮਤਾ ਬੈਨਰਜੀ ਨੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਮਜ਼ਬੂਤ ਬਹੁਮਤ ਹਾਸਿਲ ਕਰਨ ਤੋਂ ਬਾਅਦ 5 ਮਈ ਨੂੰ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਸੇ ਦਿਨ, ਉਨ੍ਹਾਂ ਨੇ ਬੰਗਾਲ ਵਿੱਚ 10 ਦਿਨਾਂ ਲਈ ਕਈ ਪਾਬੰਦੀਆਂ ਦਾ ਐਲਾਨ ਕੀਤਾ ਸੀ। ਹੁਣ ਇਹ ਪਾਬੰਦੀਆਂ 30 ਮਈ ਤੱਕ ਵਧਾ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ ਜਾਰੀ, ਪਿੱਛਲੇ 24 ਘੰਟਿਆਂ ਦੌਰਾਨ 3,26,098 ਨਵੇਂ ਕੇਸ ਆਏ ਸਾਹਮਣੇ, 3890 ਲੋਕਾਂ ਦੋ ਮੌਤ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 3 ਲੱਖ 26 ਹਜ਼ਾਰ 98 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਇਸ ਦੌਰਾਨ 3890 ਲੋਕਾਂ ਦੀ ਮੌਤ ਹੋਈ ਹੈ। ਰਾਹਤ ਦੀ ਗੱਲ ਇਹ ਹੈ ਕਿ ਨਵੇਂ ਅੰਕੜਿਆਂ ਵਿੱਚ, ਇੱਕ ਵਾਰ ਫਿਰ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਸੰਕਰਮਿਤ ਮਾਮਲਿਆਂ ਨਾਲੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : ਭਾਰਤ ‘ਚ ਕੋਰੋਨਾ ਦੀ ਸਥਿਤੀ ਬੇਹੱਦ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਹੋਵੇਗਾ ਜ਼ਿਆਦਾ ਜਾਨਲੇਵਾ: WHO ਮੁਖੀ
ਨਵੇਂ ਅੰਕੜਿਆਂ ਅਨੁਸਾਰ ਪਿੱਛਲੇ 24 ਘੰਟਿਆਂ ਦੌਰਾਨ 353299 ਮਰੀਜ਼ ਕੋਰੋਨਾ ਤੋਂ ਮੁਕਤ ਹੋਏ ਹਨ। ਜਿਸ ਤੋਂ ਬਾਅਦ ਸਰਗਰਮ ਮਰੀਜ਼ਾਂ ਦੀ ਗਿਣਤੀ 37 ਲੱਖ ਦੇ ਅੰਕੜਿਆਂ ਤੋਂ ਘੱਟ ਕੇ 3673802 ਹੋ ਗਈ ਹੈ। ਇਸ ਤਰ੍ਹਾਂ ਅੱਜ ਦੇ ਮਾਮਲਿਆਂ ਨੂੰ ਸ਼ਾਮਿਲ ਕਰਨ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 2 ਕਰੋੜ 43 ਲੱਖ 72 ਹਜ਼ਾਰ 907 ਹੋ ਗਈ ਹੈ, ਜਦਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2 ਕਰੋੜ 4 ਲੱਖ 32 ਹਜ਼ਾਰ 898 ਤੱਕ ਪਹੁੰਚ ਗਈ ਹੈ, ਇਸ ਤੋਂ ਇਲਾਵਾ ਮਰਨ ਵਾਲਿਆਂ ਦੀ ਗਿਣਤੀ 2 ਲੱਖ 66 ਹਜ਼ਾਰ 207 ਹੋ ਗਈ ਹੈ।