Why govt fencing delhi borders : ਕਾਂਗਰਸ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਕਿਲਾਬੰਦੀ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਦੇ ਬਾਰਡਰਾ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀਆਂ ਥਾਵਾਂ ‘ਤੇ ਕਿੱਲ ਲਗਾਉਣ ਨੂੰ ਲੈ ਕੇ ਸਰਕਾਰ ਨੂੰ ਸਵਾਲ ਕੀਤਾ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਦੇ ਪ੍ਰਦਰਸ਼ਨ ਦੇ ਚੱਲਦੇ ਕਿਲੇਬੰਦੀ ਕਿਊ ਕਰ ਰਹੀ ਹੈ, ਕੀ ਉਹ ਕਿਸਾਨਾਂ ਤੋਂ ਡਰਦੇ ਹਨ ? ਉਨ੍ਹਾਂ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ – “ਕਿਸਾਨ ਭਾਰਤ ਦੀ ਤਾਕਤ ਹਨ। ਕੇਂਦਰ ਸਰਕਾਰ ਦਾ ਕੰਮ ਕਿਸਾਨਾਂ ਨਾਲ ਗੱਲਬਾਤ ਕਰਨਾ ਅਤੇ ਕੋਈ ਹੱਲ ਲੱਭਣਾ ਹੈ। ਅੱਜ ਦਿੱਲੀ ਕਿਸਾਨਾਂ ਨਾਲ ਘਿਰੀ ਹੋਈ ਹੈ। ਅੱਜ ਦਿੱਲੀ ਨੂੰ ਕਿਲ੍ਹੇ ਵਿੱਚ ਕਿਉਂ ਤਬਦੀਲ ਕੀਤਾ ਜਾ ਰਿਹਾ ਹੈ?”
ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਵਰ੍ਹਦਿਆਂ ਕਿਹਾ- “ਸਰਕਾਰ ਇਸ ਸਮੱਸਿਆ ਨੂੰ ਕਿਉਂ ਨਹੀਂ ਹੱਲ ਕਰ ਰਹੀ।” ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਆਫ਼ਰ ਟੇਬਲ ‘ਤੇ ਹੈ ਦੋ ਸਾਲਾਂ ਲਈ ਕਾਨੂੰਨਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ। ਮੈਂ ਕਿਸਾਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਪਿੱਛੇ ਨਹੀਂ ਹਟਣਗੇ, ਸਰਕਾਰ ਨੂੰ ਪਿੱਛੇ ਹਟਣਾ ਪਏਗਾ।” ਕਾਂਗਰਸੀ ਆਗੂ ਨੇ ਕਿਹਾ- “ਕਿਸਾਨਾਂ ਨੂੰ ਡਰਾਉਣ ਧਮਕਾਉਣ ਦਾ ਕੰਮ ਸਰਕਾਰ ਦਾ ਨਹੀਂ ਹੈ। ਸਰਕਾਰ ਦਾ ਕੰਮ ਕਿਸਾਨਾਂ ਨਾਲ ਗੱਲ ਕਰਕੇ ਇਸ ਨੂੰ ਹੱਲ ਕਰਨਾ ਹੈ। ਸਰਕਾਰ ਕਿਸਾਨਾ ਨਾਲ ਗੱਲ ਕਿਊ ਨਹੀਂ ਕਰ ਰਹੀ। ਇਹ ਸਮੱਸਿਆ ਸਾਡੇ ਦੇਸ਼ ਲਈ ਚੰਗੀ ਨਹੀਂ ਹੈ। ਕਿਸਾਨ ਕੀਤੇ ਨਹੀਂ ਜਾ ਰਿਹੇ।”