ਮਹਾਰਾਸ਼ਟਰ ਦੇ ਪੁਣੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਲੋਨਾਵਾਲਾ ਹਿੱਲ ਸਟੇਸ਼ਨ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ। ਪਹਾੜੀ ਖੇਤਰ ਵਿੱਚ ਇੱਕ ਝਰਨੇ ਦੇ ਕੋਲ ਮੀਂਹ ਦਾ ਆਨੰਦ ਲੈਣ ਆਇਆ ਇੱਕ ਪਰਿਵਾਰ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਝਰਨੇ ‘ਚ ਇੱਕ ਔਰਤ ਅਤੇ ਚਾਰ ਬੱਚਿਆਂ ਸਮੇਤ ਪੰਜ ਲੋਕ ਵਹਿ ਗਏ। ਇਹ ਪਰਿਵਾਰ ਲੋਨਾਵਾਲਾ ਦੇ ਭੂਸ਼ੀ ਡੈਮ ਨੇੜੇ ਪਿਕਨਿਕ ਮਨਾਉਣ ਗਿਆ ਸੀ ਪਰ ਇਹ ਉਨ੍ਹਾਂ ਦੀ ਆਖਰੀ ਪਿਕਨਿਕ ਸਾਬਤ ਹੋਈ।
ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ ਅਤੇ ਪੁਲਿਸ ਨੇ ਤੁਰੰਤ ਸਥਾਨਕ ਲੋਕਾਂ ਦੀ ਮਦਦ ਨਾਲ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਪਹਿਲੀਆਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ ਬਾਕੀ ਦੀਆਂ ਤਿੰਨ ਲਾਸ਼ਾਂ ਸੋਮਵਾਰ ਸਵੇਰੇ ਬਰਾਮਦ ਕੀਤੀਆਂ ਗਈਆਂ। ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਮਹਿਲਾ ਦੀ ਉਮਰ 40 ਅਤੇ ਬੱਚਿਆਂ ਦੀ ਉਮਰ 4 ਅਤੇ 9 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਸਾਰੇ ਪੁਣੇ ਦੇ ਸਈਅਦ ਨਗਰ ਦੇ ਦੇ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ ਹਨ।
ਪੁਣੇ ਪੁਲਿਸ ਮੁਤਾਬਕ ਹਡਪਸਰ ਇਲਾਕੇ ਦੇ ਲਿਆਕਤ ਅੰਸਾਰੀ ਅਤੇ ਯੂਨਸ ਖਾਨ ਆਪਣੇ ਪਰਿਵਾਰ ਦੇ 17-18 ਮੈਂਬਰਾਂ ਨਾਲ ਲੋਨਾਵਾਲਾ ਆਏ ਸਨ। ਝਰਨਾ ਭੂਸ਼ੀ ਡੈਮ ਦੇ ਪਿੱਛੇ ਹੈ। ਇਸ ਦੌਰਾਨ ਅਚਾਨਕ ਪਾਣੀ ਦਾ ਤੇਜ਼ ਵਹਾਅ ਆ ਗਿਆ ਅਤੇ ਤੇਜ਼ ਵਹਾਅ ਦੀ ਲਪੇਟ ‘ਚ 5 ਲੋਕ ਫਸ ਗਏ। ਹਾਲਾਂਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ।
ਇਹ ਵੀ ਪੜ੍ਹੋ : ਸੰਗਰੂਰ ‘ਚ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ, ਬੀਕੇਯੂ ਨੇ ਖੁਦ ਕਿਸਾਨ ਨੂੰ ਕੀਤਾ ਪੁਲਿਸ ਹਵਾਲੇ
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਪੁਣੇ ਦੇ ਲੋਨਾਵਾਲਾ ਖੇਤਰ ਵਿੱਚ ਭੂਸ਼ੀ ਡੈਮ ਦੇ ਬੈਕਵਾਟਰ ਨੇੜੇ ਇੱਕ ਝਰਨੇ ਵਿੱਚ ਇੱਕ ਔਰਤ ਅਤੇ ਦੋ ਬੱਚੇ, ਜਿਨ੍ਹਾਂ ਵਿੱਚ 4 ਅਤੇ 9 ਸਾਲ ਦੀ ਉਮਰ ਸੀ, ਡੁੱਬ ਗਏ। ਪੁਣੇ ਗ੍ਰਾਮੀਣ ਪੁਲਿਸ ਦੇ ਐਸਪੀ ਪੰਕਜ ਦੇਸ਼ਮੁਖ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 12:30 ਵਜੇ ਵਾਪਰੀ ਜਦੋਂ ਇੱਕ ਪਰਿਵਾਰ ਪਿਕਨਿਕ ਲਈ ਝਰਨੇ ਦੇ ਨੇੜੇ ਗਿਆ ਸੀ। ਫਿਲਹਾਲ ਬਚਾਅ ਟੀਮ ਨੇ ਇਨ੍ਹਾਂ ਲੋਕਾਂ ਨੂੰ ਲੱਭਣ ਲਈ ਆਪਣਾ ਕੰਮ ਜਾਰੀ ਰੱਖਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: