ਤੇਲੰਗਾਨਾ ‘ਚ ਰਾਏਪੁਰ ਵਿੱਚ ਆਈ.ਸੀ.ਏ.ਆਰ.-ਨੈਸ਼ਨਲ ਇੰਸਟੀਚਿਊਟ ਆਫ ਬਾਇਓਟਿਕ ਸਟ੍ਰੈਸ ਮੈਨੇਜਮੈਂਟ ਦੇ ਇੱਕ ਹੋਣਹਾਰ ਨੌਜਵਾਨ ਵਿਗਿਆਨੀ ਡਾ. ਅਸ਼ਵਨੀ ਨੁਨਾਵਥ ਦੀ (27) ਅਤੇ ਉਸ ਦੇ 50 ਸਾਲਾ ਪਿਤਾ ਮੋਤੀਲਾਲ ਨੁਨਾਵਤ ਦੀ ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਜਾਣ ਮਗਰੋਂ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਤ ਨੂੰ ਪਏ ਭਾਰੀ ਮੀਂਹ ਕਾਰਨ ਇਲਾਕੇ ਵਿੱਚ ਭਾਰੀ ਹੜ੍ਹ ਆ ਗਿਆ।
ਡਾਕਟਰ ਅਸ਼ਵਿਨੀ ਅਤੇ ਉਸ ਦੇ ਪਿਤਾ ਨੁਨਾਵਤ ਮੋਤੀਲਾਲ ਖੰਮਮ ਜ਼ਿਲ੍ਹੇ ਦੇ ਸਿੰਗਾਰੇਨੀ ਮੰਡਲ ਦੇ ਗੰਗਾਰਾਮ ਥਾਂਡਾ ਦੇ ਵਸਨੀਕ ਹਨ। ਉਹ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਹੇ ਸਨ, ਇਸੇ ਦੌਰਾਨ ਮਰੀਪੇਡਾ ਮੰਡਲ ਦੇ ਪੁਰਸ਼ੋਤਮੈਆਗੁਡੇਮ ਨੇੜੇ ਅਕਰੁਵਾਗੁ ਨਦੀ ਵਿੱਚ ਰੁੜ੍ਹ ਗਏ। ਨਦੀ ਦੇ ਪੁਲ ‘ਤੇ ਪਾਣੀ ਭਰ ਗਿਆ, ਜਿਸ ਕਾਰਨ ਉਸ ਦੀ ਕਾਰ ਡੁੱਬ ਗਈ।
ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਆਖਰੀ ਕਾਲ ਕਰਦੇ ਹੋਏ, ਅਸ਼ਵਨੀ ਅਤੇ ਉਸਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਦੇ ਅੰਦਰ ਪਾਣੀ ਤੇਜ਼ੀ ਨਾਲ ਵੱਧ ਰਿਹਾ ਸੀ ਅਤੇ ਉਹ ਬਾਹਰ ਨਿਕਲਣ ਦਾ ਕੋਈ ਰਸਤਾ ਨਾ ਹੋਣ ਕਾਰਨ ਫਸ ਗਏ ਸਨ। ਕਾਲ ਅਚਾਨਕ ਖਤਮ ਹੋ ਗਈ। ਡਾਕਟਰ ਅਸ਼ਵਨੀ ਦੀ ਲਾਸ਼ ਐਤਵਾਰ ਨੂੰ ਅਕਾਰੁਵਾਗੂ ਪੁਲ ਦੇ ਨੇੜੇ ਮਿਲੀ, ਜਿਸ ਨਾਲ ਨੌਜਵਾਨ ਵਿਗਿਆਨੀ ਦੀ ਖੋਜ ਦਾ ਦੁਖਦਾਈ ਅੰਤ ਹੋਇਆ। ਬਚਾਅ ਟੀਮਾਂ ਵੱਲੋਂ ਉਸ ਦੇ ਪਿਤਾ ਮੋਤੀਲਾਲ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਹੈ, ਜੋ ਅਜੇ ਵੀ ਲਾਪਤਾ ਹੈ।
ਇਹ ਵੀ ਪੜ੍ਹੋ : ਪੇਰਾਲੰਪਿਕ ‘ਚ ਯੋਗੇਸ਼ ਨੇ ਭਾਰਤ ਨੂੰ ਦਿਵਾਇਆ 8ਵਾਂ ਮੈਡਲ, ਡਿਸਕਸ ਥਰੋਅ ‘ਚ ਜਿੱਤਿਆ ਚਾਂਦੀ ਦਾ ਤਗਮਾ
ਇਸ ਦੌਰਾਨ, ਹੜ੍ਹਾਂ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ, ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਆਪਣੇ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਰੋਕਥਾਮ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਸਕੱਤਰ ਸ਼ਾਂਤੀ ਕੁਮਾਰੀ ਨਾਲ ਮੀਟਿੰਗ ਦੌਰਾਨ ਰੈਡੀ ਨੇ ਮਾਲ, ਨਗਰ ਨਿਗਮ, ਬਿਜਲੀ ਅਤੇ ਸਿਹਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਨੇ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਰਾਹਤ ਕੈਂਪਾਂ ਵਿੱਚ ਤਬਦੀਲ ਕਰਨ ਸਮੇਤ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: