ਗੂਗਲ ਵਰਗੀ ਕੰਪਨੀ ਵਿਚ ਕੰਮ ਕਰਨਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਗੂਗਲ ਦਾ ਇੰਟਰਵਿਊ ਕ੍ਰੈਕ ਕਰਨਾ ਹਰ ਕਿਸੇ ਦੀ ਵਸ ਦੀ ਗੱਲ ਨਹੀਂ। ਕੰਮ ਤੇ ਸੈਲਰੀ ਦੇ ਮਾਮਲੇ ਵਿਚ ਗੂਗਲ ਦੂਜੀਆਂ ਟੈੱਕ ਕੰਪਨੀਆਂ ਤੇ ਕਾਰਪੋਰੇਟਸ ਤੋਂ ਅੱਗੇ ਹੈ। ਇਥੇ ਕਰੋੜਾਂ ਦਾ ਪੈਕੇਜ ਮਿਲਦਾ ਹੈ ਪਰ ਕੀ ਕੋਈ ਸਿਰਫ ਸ਼ੌਕ ਲਈ ਇਸ ਨੌਕਰੀ ਨੂੰ ਛੱਡ ਦੇਵੇ। ਸੁਣਨ ਵਿਚ ਕੁਝ ਅਜੀਬ ਲੱਗ ਰਿਹਾ ਹੋਵੇ ਪਰ ਇਹ ਸੱਚ ਹੈ। ਦਰਅਸਲ ਇਕ ਮਹਿਲਾ ਨੇ ਆਪਣੀ 83 ਲੱਖ ਵਾਲੀ ਗੂਗਲ ਦੀ ਨੌਕਰੀ ਨੂੰ ਸਿਰਫ ਇਸ ਲਈ ਛੱਡ ਦਿੱਤਾ ਕਿਉਂਕਿ ਉਸ ਨੂੰ ਪੇਸਟਰੀ ਬਣਾਉਣ ਦਾ ਸ਼ੌਕ ਸੀ।
ਵਾਲਕੋਰਟ ਜੋ ਗੂਗਲ ਵਿਚ ਇਕ ਸਾਫਟਵੇਅਰ ਇੰਜੀਨੀਅਰ ਸੀ ਪਰ ਸਾਲ 2022 ਵਿਚ ਉਸ ਨੇ ਇਸ ਨੌਕਰੀ ਨੂੰ ਛੱਡ ਕੇ ਫਰਾਂਸ ਜਾਣ ਬਾਰੇ ਸੋਚਿਆ। ਇਸ ਸਮੇਂ ਉਹ ਸਿਰਫ 30 ਸਾਲ ਦੀ ਸੀ ਪਰ ਇਕ ਦਿਨ ਅਚਾਨਕ ਉਸ ਨੇ ਆਪਣੇ ਪੈਸ਼ਨ ਨੂੰ ਫਾਲੋ ਕਰਨ ਦਾ ਫੈਸਲਾ ਲਿਆ ਤੇ ਅਮਰੀਕਾ ਛੱਡ ਕੇ ਫਰਾਂਸ ਵਿਚ ਵਸਣ ਦਾ ਫੈਸਲਾ ਕੀਤਾ। ਵਾਲਕੋਰਟ ਨੇ ਦੱਸਿਆ ਕਿ ਮੈਂ ਅਮਰੀਕਾ ਦੀ ਬਜਾਏ ਇਥੇ ਜ਼ਿਆਦਾ ਖੁਸ਼ ਹਾਂ। ਇਹ ਬਹੁਤ ਚੰਗਾ ਰਿਹਾ। ਭਾਵੇਂ ਹੀ ਮੈਂ ਸਿਰਫ 25 ਲੱਖ ਕਮਾ ਰਹੀ ਹਾਂ ਪਰ ਇਥੇ ਜ਼ਿਆਦਾ ਖੁਸ਼ ਹਾਂ।
ਇਹ ਵੀ ਪੜ੍ਹੋ : ਉਤਰਾਖੰਡ ‘ਚ ਹੋਏ ਸੜਕ ਹਾ.ਦਸੇ ‘ਤੇ PM ਮੋਦੀ ਤੇ ਰਾਸ਼ਟਰਪਤੀ ਮੁਰਮੂ ਨੇ ਲੋਕਾਂ ਦੀ ਮੌ/ਤ ‘ਤੇ ਪ੍ਰਗਟਾਇਆ ਦੁੱਖ
ਇਸ ਕਮਾਈ ਨਾਲ ਮੈਂ ਆਰਾਮ ਨਾਲ ਆਪਣੇ ਸਾਰੇ ਖਰਚੇ ਪੂਰੇ ਕਰ ਲੈਂਦੀ ਹਾਂ ਤੇ ਅਮਰੀਕਾ ਦੇ ਮੁਕਾਬਲੇ ਇਥੇ ਜ਼ਿਆਦਾ ਖੁਸ਼ ਹਾਂ। ਜਿਥੇ ਉਨ੍ਹਾਂ ਨੂੰ ਆਪਣੀ ਨੌਕਰੀ ਪਸੰਦ ਹੈ, ਉਥੇ ਉਨ੍ਹਾਂ ਨੂੰ ਫਰਾਂਸੀਸੀ ਕੰਮ ਸੰਸਕ੍ਰਿਤੀ ਵੀ ਪਸੰਦ ਹੈ ਜੋ ਅਮਰੀਕਾ ਤੋਂ ਬਿਲਕੁਲ ਵੱਖ ਹੈ।