world corona cases deaths north america: ਇੱਕ ਪਾਸੇ ਦੁਨੀਆ ਕੋਰੋਨਾ ਵੈਕਸੀਨ ਦੀ ਉਡੀਕ ਕਰ ਰਹੀ ਹੈ, ਪਰ ਮਹਾਂਮਾਰੀ ਦਾ ਖਤਰਾ ਅਜੇ ਵੀ ਘੱਟ ਨਹੀਂ ਹੋ ਰਿਹਾ।ਬ੍ਰਿਟੇਨ ‘ਚ ਵੈਕਸੀਨੇਸ਼ਨ ਸ਼ੁਰੂ ਹੋਣ ਦੇ ਬਾਵਜੂਦ ਵਾਇਰਸ ‘ਚ ਮਿਊਟੇਸ਼ਨ ਦੀ ਗੱਲ ਸਾਹਮਣੇ ਆਈ ਹੈ।ਇਸ ਨੂੰ ਦੇਖਦੇ ਹੋਏ ਸਾਊਦੀ ਅਰਬ ਸਰਕਾਰ ਨੇ ਇੰਟਰਨੈਸ਼ਨਲ ਫਲਾਈਟਸ ‘ਤੇ ਇੱਕ ਹਫਤੇ ਦੀ ਰੋਕ ਲਗਾ ਦਿੱਤੀ ਹੈ।ਸਾਊਦੀ ਨੇ ਆਪਣੇ ਬਾਰਡਰ ਵੀ ਸੀਲ ਕਰ ਦਿੱਤੇ ਹਨ।ਸਰਕਾਰ ਵਲੋਂ ਕਿਹਾ ਗਿਆ ਹੈ ਕਿ ਜੋ ਲੋਕ ਯੂਰਪੀ ਦੇਸ਼ਾਂ ਤੋਂ ਸਾਊਦੀ ਅਰਬ ਆਏ ਹਨ।ਉਨਾਂ੍ਹ ਨੂੰ ਦੋ ਹਫਤਿਆਂ ਦੇ ਲਈ ਸੈਲਫ ਆਈਸੋਲੇਸ਼ਨ ‘ਚ ਰਹਿਣਾ ਹੋਵੇਗਾ।ਦੂਜੇ ਪਾਸੇ ਜੋ ਲੋਕ 3 ਮਹੀਨਿਆਂ ‘ਚ
ਯੂਰਪ ਜਾਂ ਨਵੇਂ ਕੋਰੋਨਾ ਸਟ੍ਰੋਨ ਵਾਲੇ ਖੇਤਰਾਂ ‘ਚੋਂ ਆਏ ਹਨ, ਉਨ੍ਹਾਂ ਨੂੰ ਕੋਰੋਨਾ ਟੈਸਟ ਕਰਾਉਣਾ ਪਵੇਗਾ।ਇਸ ਦੌਰਾਨ, ਤੁਰਕੀ ਨੇ ਵੀ ਬ੍ਰਿਟੇਨ, ਡੈਨਮਾਰਕ, ਸਾਊਥ ਅਫਰੀਕਾ ਅਤੇ ਨੀਦਰਲੈਂਡ ਤੋਂ ਆਉਣ ਵਾਲੀਆਂ ਫਲਾਈਟਸ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ।ਦੁਨੀਆ ‘ਚ ਕੋਰੋਨਾ ਦੇ 7 ਕਰੋੜ 72 ਲੱਖ 21 ਹਜ਼ਾਰ 359 ਮਾਮਲੇ ਸਾਹਮਣੇ ਆ ਚੁੱਕੇ ਹਨ।ਚੰਗੀ ਗੱਲ ਇਹ ਹੈ ਕਿ 5 ਕਰੋੜ 41 ਲੱਖ 27 ਹਜ਼ਾਰ 483 ਲੋਕ ਠੀਕ ਹੋ ਚੁੱਕੇ ਹਨ।ਹੁਣ ਤੱਕ ਮਹਾਮਾਰੀ ਨਾਲ 17 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।ਵਾਇਰਸ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਭਾਵ ਇਸਦੇ ਗੁਣ ਬਦਲਦੇ ਰਹਿੰਦੇ ਹਨ।ਮਿਊਟੇਸ਼ਨ ਹੋਣ ਨਾਲ ਜਿਆਦਾ ਵੇਰਿਏਂਟ ਖੁਦ ਹੀ ਖਤਮ ਹੋ ਜਾਂਦੇ ਹਨ।ਪਰ ਕਦੇ ਕਦੇ ਇਹ ਪਹਿਲਾਂ ਤੋਂ ਕਈ ਗੁਣਾ ਜਿਆਦਾ ਮਜ਼ਬੂਤ ਅਤੇ ਖਤਰਨਾਕ ਹੋ ਜਾਂਦਾ ਹੈ।ਇਹ ਪ੍ਰੋਸੈਸ ਇੰਨੀ ਤੇਜੀ ਨਾਲ ਹੁੰਦੀ ਹੈ ਕਿ ਵਿਗਿਆਨਕ ਇੱਕ ਰੂਪ ਨੂੰ ਸਮਝ ਵੀ ਨਹੀਂ ਆਉਂਦਾ ਅਤੇ ਦੂਜਾ ਨਵਾਂ ਰੂਪ ਸਾਹਮਣੇ ਆ ਜਾਂਦਾ ਹੈ।ਯੂਕੇ ਸਰਾਕਰ ਨੇ ਸਖਤ ਪ੍ਰਬੰਧ ਲਾਗੂ ਕਰ ਦਿੱਤੇ ਹਨ।ਲੰਦਨ ‘ਚ ਲੋਕਾਂ ਨੂੰ ਘਰਾਂ ਤੋਂ ਨਿਕਲਣ ਦੀ ਪਾਬੰਦੀ ਹੋ ਸਕਦੀ ਹੈ।13 ਯੂਰੋਪੀ ਦੇਸ਼ਾਂ ਫ੍ਰਾਂਸ, ਜਰਮਨੀ, ਇਟਲੀ, ਸਵਿਟਜ਼ਰਲੈਂਡ, ਪੁਰਤਗਾਲ, ਬੈਲਜ਼ੀਅਮ,
ਆਸਟ੍ਰੇਲੀਆ, ਬੁਲਗਾਰੀਆ, ਡੈਨਮਾਰਕ, ਫਿਨਲੈਂਡ, ਰੋਮਾਨੀਆ ਅਤੇ ਨੀਦਰਲੈਂਡ ਨੇ ਯੂਕੇ ਤੋਂ ਆਉਣ ਵਾਲੀਆਂ ਫਲਾਈਟਸ ‘ਤੇ ਰੋਕ ਲਗਾ ਦਿੱਤੀ ਹੈ।ਉੱਥੇ ਹੀ ਦੂਜੇ ਪਾਸੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਯੂਨਾਈਟਿਡ ਕਿੰਗਡਮ ਵਿੱਚ ਕੋਰੋਨਾ ਦੇ ਨਵੇਂ ਸਟ੍ਰੋਨ ਦੀ ਖ਼ਬਰ ਚਿੰਤਾਜਨਕ ਹੈ । ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਬ੍ਰਿਟੇਨ ਤੇ ਦੂਜੇ ਯੂਰਪੀਅਨ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ । ਰਾਜਸਥਾਨ ਦੇ ਮੁੱਖ ਮੰਤਰੀ ਨੇ ਲਿਖਿਆ ਕਿ ਭਾਰਤ ਨੂੰ ਦੂਜੇ ਦੇਸ਼ਾਂ ਨਾਲ ਵੀ ਕਿਸੇ ਵੀ ਲਹਿਰ ਤੋਂ ਸੁਚੇਤ ਰਹਿਣਾ ਹੋਵੇਗਾ । ਇਸ ਦੇ ਨਾਲ, ਜੇ ਵਾਇਰਸ ਦੇ ਨਵੇਂ ਸਟ੍ਰੇਨ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਡਾਕਟਰੀ ਮਾਹਿਰਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ।
ਕਿਸਾਨ ਅੰਦੋਲਨ ਦੀ ਸਟੇਜ ਤੋਂ ਸੁਣੋ ਕਿਸਾਨ ਆਗੂਆਂ ਦੇ ਅਹਿਮ ਐਲਾਨ, Live