ਪੀਐਮ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਵੇਰੇ 11 ਵਜੇ ਵਿਸ਼ਵ ਵਾਤਾਵਰਣ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ । ਇਹ ਪ੍ਰੋਗਰਾਮ ਪੈਟਰੋਲੀਅਮ, ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲੇ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ । ਇਸ ਸਾਲ ਦੇ ਪ੍ਰੋਗਰਾਮ ਦਾ ਵਿਸ਼ਾ ਬਿਹਤਰ ਵਾਤਾਵਰਣ ਲਈ ਬਾਇਓਫਿਊਲਜ ਨੂੰ ਉਤਸ਼ਾਹਿਤ ਕਰਨਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਇਹ ਪ੍ਰੋਗਰਾਮ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲੇ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾਵੇਗਾ । ਇਸ ਸਾਲ ਦੇ ਪ੍ਰੋਗਰਾਮ ਦਾ ਵਿਸ਼ਾ ਬਿਹਤਰ ਵਾਤਾਵਰਣ ਲਈ ਬਾਇਓਫਿਊਲਜ਼ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਪਲਟਿਆ ਫੈਸਲਾ- ਹੁਣ ਨਿੱਜੀ ਹਸਪਤਾਲਾਂ ਤੋਂ ਵਾਪਿਸ ਲਏਗੀ ਵੈਕਸੀਨ
ਪੀਐਮਓ ਨੇ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਭਾਰਤ ਵਿੱਚ 2020-2025 ਦੇ ਦੌਰਾਨ ਈਥਨੌਲ ਬਲੈਂਡਿੰਗ ਨਾਲ ਸਬੰਧਿਤ ਰੋਡਮੈਪ ਬਾਰੇ ਮਾਹਰ ਕਮੇਟੀ ਦੀ ਰਿਪੋਰਟ ਵੀ ਜਾਰੀ ਕਰਨਗੇ।
ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੇ ਕ੍ਰਮ ਵਿੱਚ ਭਾਰਤ ਸਰਕਾਰ ਤੇਲ ਕੰਪਨੀਆਂ ਨੂੰ 1 ਅਪ੍ਰੈਲ 2023 ਤੋਂ ਈਥੇਨੌਲ ਮਿਸ਼ਰਿਤ ਪੈਟਰੋਲ ਨੂੰ ਈਥੇਨੌਲ ਦੀ 20 ਪ੍ਰਤੀਸ਼ਤ ਤੱਕ ਦੀ ਪ੍ਰਤੀਸ਼ਤਤਾ ਦੇ ਨਾਲ ਵੇਚਣ ਅਤੇ ਉੱਚ ਈਥੇਨੌਲ ਮਿਸ਼ਰਣਾਂ ਈ-12 ਅਤੇ ਈ-15 ਨਾਲ ਸਬੰਧਿਤ ਬੀਆਈਐੱਸ ਨਿਰਦੇਸ਼ਾਂ ਬਾਰੇ ਵਿੱਚ ਨਿਰਦੇਸ਼ ਦਿੰਦੇ ਹੋਏ ਈ-20 ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ ਵਾਧੂ ਈਥੇਨੌਲ ਅਤਿਸ਼ਤ ਵਾਧੂ ਸਮਰੱਥਾ ਸਥਾਪਤ ਕਰਨ ਵਿੱਚ ਸਹਾਇਤਾ ਕਰਨਗੇ ਅਤੇ ਦੇਸ਼ ਭਰ ਵਿੱਚ ਮਿਸ਼ਰਿਤ ਬਾਲਣ ਉਪਲਬਧ ਕਰਾਉਣ ਲਈ ਇੱਕ ਸਮਾਂ ਰੇਖਾ ਪ੍ਰਦਾਨ ਜਾਵੇਗੀ । ਇਸ ਨਾਲ ਸਾਲ 2025 ਤੋਂ ਪਹਿਲਾਂ ਈਥੇਨੌਲ ਉਤਪਾਦਕ ਰਾਜਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਈਥੇਨੌਲ ਦੀ ਖਪਤ ਨੂੰ ਵਧਾਉਣ ਵਿੱਚ ਮਦਦ ਮਿਲੇਗੀ।
ਇਸ ਮੌਕੇ ਪ੍ਰਧਾਨ ਮੰਤਰੀ ਮਹਾਰਾਸ਼ਟਰ ਦੇ ਪੁਣੇ ਵਿੱਚ ਤਿੰਨ ਸਥਾਨਾਂ ‘ਤੇ ਈ-100 ਵੰਡ ਸਟੇਸ਼ਨਾਂ ਦਾ ਇੱਕ ਪਾਇਲਟ ਪ੍ਰਾਜੈਕਟ ਲਾਂਚ ਦਾ ਉਦਘਾਟਨ ਕਰਨਗੇ । ਇਸ ਦੌਰਾਨ ਪ੍ਰਧਾਨ ਮੰਤਰੀ ਈਥੇਨੌਲ ਮਿਸ਼ਰਿਤ ਪੈਟਰੋਲ ਅਤੇ ਕੰਪ੍ਰੈਸਡ ਬਾਇਓ ਗੈਸ ਪ੍ਰੋਗਰਾਮਾਂ ਦੇ ਤਹਿਤ ਆਪਣੇ ਪਹਿਲੇ ਹੱਥ ਅਨੁਭਵਾਂ ਬਾਰੇ ਜਾਣਕਾਰੀ ਲੈਣ ਲਈ ਵੀ ਕਿਸਾਨਾਂ ਨਾਲ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ: ਮਹਾਮਾਰੀ ਨੇ School Books ਦੀ Market ਵੀ ਕੀਤੀ ਢਹਿ-ਢੇਰੀ, ਸੁਣੋ ਦੁਕਾਨਦਾਰਾਂ ਦੀਆਂ ਧਾਹਾਂ