Nayanthara Annapoorani Movie Controversy: ਅਦਾਕਾਰਾ ਨਯਨਥਾਰਾ ਦੀ ਫਿਲਮ ਅੰਨਪੂਰਣੀ ਨੈੱਟਫਲਿਕਸ ‘ਤੇ ਰਿਲੀਜ਼ ਹੋ ਚੁੱਕੀ ਹੈ, ਹਾਲਾਂਕਿ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਵਿਵਾਦਾਂ ‘ਚ ਘਿਰ ਗਈ ਹੈ। ਫਿਲਮ ਦੇ ਇੱਕ ਸੀਨ ਵਿੱਚ ਭਗਵਾਨ ਸ਼੍ਰੀ ਰਾਮ ਨੂੰ ਮਾਸਾਹਾਰੀ ਦੱਸਿਆ ਗਿਆ ਸੀ, ਜਿਸ ਕਾਰਨ ਫਿਲਮ ਨਿਰਮਾਤਾਵਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸ਼ਿਵ ਸੈਨਾ ਦੇ ਸਾਬਕਾ ਨੇਤਾ ਰਮੇਸ਼ ਸੋਲੰਕੀ ਨੇ 6 ਜਨਵਰੀ ਨੂੰ ਮੁੰਬਈ ‘ਚ ਫਿਲਮ ਅੰਨਪੂਰਣੀ ਦੇ ਨਿਰਮਾਤਾਵਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਿਰਮਾਤਾਵਾਂ ਨੇ ਭਗਵਾਨ ਸ਼੍ਰੀ ਰਾਮ ਦਾ ਅਪਮਾਨ ਕਰਕੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸ਼ਿਕਾਇਤ ਤੋਂ ਇਲਾਵਾ ਰਮੇਸ਼ ਸੋਲੰਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵੀ ਫਿਲਮ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਲਿਖਿਆ, ‘ਮੈਂ ਹਿੰਦੂ ਵਿਰੋਧੀ ਜ਼ੀ ਸਟੂਡੀਓ ਅਤੇ ਹਿੰਦੂ ਵਿਰੋਧੀ Netflix ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਅਜਿਹੇ ਸਮੇਂ ਜਦੋਂ ਪੂਰੀ ਦੁਨੀਆ ਭਗਵਾਨ ਸ਼੍ਰੀ ਰਾਮ ਮੰਦਰ ਦੀ ਪਵਿੱਤਰਤਾ ਦਾ ਜਸ਼ਨ ਮਨਾ ਰਹੀ ਹੈ, ਇਹ ਹਿੰਦੂ ਵਿਰੋਧੀ ਫਿਲਮ ਅੰਨਪੂਰਣੀ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਹੈ। ਜਿਸ ਦਾ ਨਿਰਮਾਣ ਜ਼ੀ ਸਟੂਡੀਓ, ਨਾਦ ਸਟੂਡੀਓ ਅਤੇ ਟ੍ਰਾਈਡੈਂਟ ਆਰਟਸ ਦੁਆਰਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮ ਦੇ ਕੁਝ ਵਿਵਾਦਿਤ ਦ੍ਰਿਸ਼ਾਂ ਦਾ ਵੀ ਜ਼ਿਕਰ ਕੀਤਾ ਹੈ। ਉਸ ਨੇ ਲਿਖਿਆ, ‘ਇੱਕ ਹਿੰਦੂ ਪੁਜਾਰੀ ਦੀ ਬੇਟੀ ਬਿਰਯਾਨੀ ਬਣਾਉਣ ਤੋਂ ਪਹਿਲਾਂ ਨਮਾਜ਼ ਪੜ੍ਹਦੀ ਹੈ। ਫਿਲਮ ‘ਚ ਲਵ ਜੇਹਾਦ ਨੂੰ ਪ੍ਰਮੋਟ ਕੀਤਾ ਗਿਆ ਹੈ। ਫਰਹਾਨ ਨੇ ਅਦਾਕਾਰਾ ਨੂੰ ਮੀਟ ਖੁਆਉਂਦੇ ਹੋਏ ਕਿਹਾ ਕਿ ਭਗਵਾਨ ਸ਼੍ਰੀ ਰਾਮ ਵੀ ਮਾਸਾਹਾਰੀ ਸਨ। ਉਨ੍ਹਾਂ ਨੇ ਅੱਗੇ ਕਿਹਾ, ‘ਨੈੱਟਫਲਿਕਸ ਅਤੇ ਜ਼ੀ ਸਟੂਡੀਓ ਨੇ ਜਾਣਬੁੱਝ ਕੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਇਹ ਫਿਲਮ ਬਣਾਈ ਹੈ। ਮੈਂ ਮੁੰਬਈ ਪੁਲਿਸ, ਮਹਾਰਾਸ਼ਟਰ ਐਚਐਮਓ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਇਸ ਫਿਲਮ ਵਿਰੁੱਧ ਸ਼ਿਕਾਇਤ ਦਰਜ ਕਰਨ ਦੀ ਬੇਨਤੀ ਕਰਦਾ ਹਾਂ। ਤੁਹਾਨੂੰ ਦੱਸ ਦੇਈਏ ਕਿ ਫਿਲਮ ਅੰਨਪੂਰਨੀ 1 ਦਸੰਬਰ 2023 ਨੂੰ ਰਿਲੀਜ਼ ਹੋਈ ਸੀ, ਜੋ ਹੁਣ ਨੈੱਟਫਲਿਕਸ ‘ਤੇ ਸਟ੍ਰੀਮ ਕੀਤੀ ਜਾ ਰਹੀ ਹੈ। ਫਿਲਮ ‘ਚ ਨਯੰਤਰਾ ਮੁੱਖ ਭੂਮਿਕਾ ‘ਚ ਹੈ। ਫਿਲਮ ਵਿੱਚ, ਉਸਨੇ ਇੱਕ ਮੰਦਰ ਦੇ ਪੁਜਾਰੀ ਦੀ ਧੀ ਅੰਨਪੁਰਨੀ ਦੀ ਭੂਮਿਕਾ ਨਿਭਾਈ ਹੈ, ਜੋ ਇੱਕ ਸ਼ੈੱਫ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮਾਸਾਹਾਰੀ ਖਾਣਾ ਬਣਾਉਂਦੀ ਹੈ।