ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਡਾਇਰੈਕਟਰ ਜਨਰਲ ਦੀ ਜ਼ਿੰਮੇਵਾਰੀ ਪਹਿਲੀ ਵਾਰ ਕਿਸੇ ਮਹਿਲਾ ਨੂੰ ਸੌਂਪੀ ਗਈ ਹੈ। ਰਾਜਸਥਾਨ ਕੇਡਰ ਦੀ 1989 ਬੈਚ ਦੀ IPS ਅਧਿਕਾਰੀ ਨੀਨਾ ਸਿੰਘ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ। ਦੇਸ਼ ਭਰ ਦੇ ਹਵਾਈ ਅੱਡਿਆਂ, ਦਿੱਲੀ ਮੈਟਰੋ ਅਤੇ ਹੋਰ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਲਈ ਉਹ ਜ਼ਿੰਮੇਵਾਰ ਹਨ। ਨੀਨਾ ਰਾਜਸਥਾਨ ਪੁਲਿਸ ਦੀ ਪਹਿਲੀ ਮਹਿਲਾ ਡੀਜੀ ਵੀ ਰਹਿ ਚੁੱਕੀ ਹੈ।
ਨੀਨਾ ਸਿੰਘ ਇਸ ਸਮੇਂ CISF ਦੇ ਵਿਸ਼ੇਸ਼ ਡੀਜੀ ਦੇ ਅਹੁਦੇ ‘ਤੇ ਸਨ। ਉਹ 2021 ਵਿੱਚ CISFਵਿੱਚ ਸ਼ਾਮਲ ਹੋਈ ਸੀ। ਉਸਦੀ ਸੇਵਾਮੁਕਤੀ 31 ਜੁਲਾਈ 2024 ਨੂੰ ਹੋਵੇਗੀ, ਉਦੋਂ ਤੱਕ ਉਹ CISFਮੁਖੀ ਦੇ ਅਹੁਦੇ ‘ਤੇ ਬਣੇ ਰਹਿਣਗੇ। ਨੀਨਾ ਸਿੰਘ 2013 ਤੋਂ 2018 ਦਰਮਿਆਨ ਸੀਬੀਆਈ ਦੀ ਸੰਯੁਕਤ ਡਾਇਰੈਕਟਰ ਸੀ। ਇਸ ਦੌਰਾਨ ਉਸ ਨੇ ਕਈ ਹਾਈ ਪ੍ਰੋਫਾਈਲ ਕੇਸਾਂ ‘ਤੇ ਕੰਮ ਕੀਤਾ। ਉਸਨੂੰ 2020 ਵਿੱਚ ਅਤਿ ਉੱਤਮਤਾ ਸੇਵਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਬਠਿੰਡਾ ‘ਚ 4 ਨ.ਸ਼ਾ ਤਸਕਰਾਂ ਦੀ 35 ਲੱਖ ਰੁਪਏ ਦੀ ਜਾਇਦਾਦ ਕੁਰਕ, ਪੁਲਿਸ ਨੇ ਚਿਪਕਾਇਆ ਨੋਟਿਸ
ਨੀਨਾ ਸਿੰਘ ਨੇ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਅਤੇ ਐਸਥਰ ਡਫਲੋ ਨਾਲ ਦੋ ਖੋਜ ਪੱਤਰ ਵੀ ਲਿਖੇ ਹਨ। ਨੀਨਾ ਸਿੰਘ ਨੂੰ 2000 ਵਿੱਚ ਰਾਜਸਥਾਨ ਮਹਿਲਾ ਕਮਿਸ਼ਨ ਦੀ ਮੈਂਬਰ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਉਸਨੇ ਔਰਤਾਂ ਲਈ ਇੱਕ ਆਊਟਰੀਚ ਪ੍ਰੋਗਰਾਮ ਤਿਆਰ ਕੀਤਾ। ਇਸ ਵਿੱਚ ਕਮਿਸ਼ਨ ਦੇ ਮੈਂਬਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਔਰਤਾਂ ਨਾਲ ਗੱਲਬਾਤ ਕਰਦੇ ਸਨ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਸਨ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਸਨ।
ਨੀਨਾ ਸਿੰਘ ਨੇ 2005-2006 ਵਿੱਚ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਲਈ ਪੁਲਿਸ ਸਟੇਸ਼ਨਾਂ ਨੂੰ ਜਨਤਾ ਲਈ ਵਧੇਰੇ ਪਹੁੰਚਯੋਗ ਬਣਾਉਣ ਲਈ ਇੱਕ ਪ੍ਰੋਜੈਕਟ ‘ਤੇ ਕੰਮ ਕੀਤਾ। IPS ਨੀਨਾ ਸਿੰਘ ਦੇ ਪਤੀ ਰੋਹਿਤ ਕੁਮਾਰ ਸਿੰਘ ਵੀ ਰਾਜਸਥਾਨ ਕੇਡਰ ਦੇ IAS ਹਨ। ਉਹ ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਰਾਜਸਥਾਨ ਵਿੱਚ ਪ੍ਰਮੁੱਖ ਸਕੱਤਰ (ਸਿਹਤ) ਸਨ। ਉਹ ਵਰਤਮਾਨ ਵਿੱਚ ਕੇਂਦਰੀ ਖਪਤਕਾਰ ਮੰਤਰਾਲੇ ਵਿੱਚ ਸਕੱਤਰ ਹਨ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”