ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਨਿੱਜੀ ਹਸਪਤਾਲ ਵਿਚ ਹੰਗਾਮਾ ਹੋ ਗਿਆ ਕਿਉਂਕਿ ਉਥੇ ਦਾਖਲ ਬੱਚੀ ਨੂੰ ਐਕਸਪਾਇਰੀ ਟੀਕਾ ਲਗਾ ਗਿਆ। ਮਾਪਿਆਂ ਵੱਲੋਂ ਡਾਕਟਰਾਂ ਤੇ ਪ੍ਰਸ਼ਾਸਨ ‘ਤੇ ਇਲਜ਼ਾਮ ਲਗਾਏ ਗਏ ਹਨ ਕਿ ਬੱਚੀ ਨੂੰ ਐਕਸਪਾਇਰੀ ਇੰਜੈਕਸ਼ਨ ਲਗਾਏ ਹਨ ਜਿਸ ਕਰਕੇ ਉਸ ਦੀ ਤਬੀਅਤ ਹੋਰ ਵਿਗੜ ਗਈ।
ਮੌਕੇ ਉਤੇ ਪਰਿਵਾਰਕ ਮੈਂਬਰਾਂ ਨੇ ਇੰਜੈਕਸ਼ਨ ਦੀ ਐਕਸਪਾਇਰੀ ਡੇਟ ਨੂੰ ਚੈੱਕ ਕੀਤਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਇੰਜੈਕਸ਼ਨ ਡਾਕਟਰਾਂ ਨੇ ਬੱਚੀ ਨੂੰ ਲਗਾ ਦਿੱਤਾ ਸੀ। ਦਵਾਈ ਬੱਚੇ ਦੇ ਸਰੀਰ ਵਿਚ ਚਲੀ ਗਈ ਸੀ। ਬੱਚਾ ਕਈ ਘੰਟੇ ਬੇਹੋਸ਼ ਰਿਹਾ। ਮਾਪਿਆਂ ਨੇ ਪੁਲਿਸ ਤੇ ਮੀਡੀਆ ਨੂੰ ਵੀ ਸੱਦ ਲਿਆ। ਟੀਮਾਂ ਜਦੋਂ ਪਹੁੰਚੀਆਂ ਤਾਂ ਬੱਚੀ ਦੀ ਹਾਲਤ ਬਹੁਤ ਗੰਭੀਰ ਸੀ। ਬੱਚੀ ਦੀ ਉਮਰ ਮਹਿਜ਼ 11 ਮਹੀਨੇ ਦੱਸੀ ਜਾ ਰਹੀ ਹੈ, ਜਿਸ ਨੂੰ ਕਿ ਕੋਈ ਦਿਮਾਗੀ ਬੀਮਾਰੀ ਸੀ ਜਿਸ ਕਰਕੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨਾਲ ਮੁਕਾ.ਬਲੇ ‘ਚ 2 ਅੱਤ/ਵਾਦੀ ਢੇਰ, ਇਕ ਜਵਾਨ ਤੇ ਪੁਲਿਸ ਮੁਲਾਜ਼ਮ ਜ਼ਖਮੀ
ਡਾਕਟਰਾਂ ਨੇ ਵੀ ਆਪਣੀ ਗਲਤੀ ਮੰਨੀ ਹੈ। ਕਿ ਐਕਸਪਾਇਰ ਇੰਜੈਕਸ਼ਨ ਲਗਾ ਦਿੱਤਾ ਗਿਆ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇੰਜੈਕਸ਼ਨ ਕਰਕੇ ਬੱਚੇ ਦੀ ਤਬੀਅਤ ਖਰਾਬ ਨਹੀਂ ਹੋਈ। ਇੰਨਾ ਹੀ ਨਹੀਂ ਹਸਪਤਾਲ ਵਿਚੋਂ ਕਈ ਹੋਰ ਦਵਾਈਆਂ ਵੀ ਐਕਸਪਾਇਰੀ ਬਰਾਮਦ ਹੋਈਆਂ ਹਨ ਜਿਨ੍ਹਾਂ ਨੂੰ ਤਫਤੀਸ਼ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।