ਗਲੋਬਲ ਡਿਪਲੋਮੈਟਿਕ ਪੱਧਰ ‘ਤੇ ਇੱਕ ਅਜਿਹੀ ਘਟਨਾ ਵਾਪਰੀ ਹੈ ਜੋ ਕਿਸੇ ਮਜ਼ਾਕ ਤੋਂ ਘੱਟ ਨਹੀਂ ਹੈ। ਬਲਾਤਕਾਰ ਦੇ ਦੋਸ਼ੀ ਅਤੇ ਖੁਦ ਨੂੰ ਭਗਵਾਨ ਦਾ ਦਰਜਾ ਦੇਣ ਵਾਲੇ ਨਿਤਿਆਨੰਦ ਵੱਲੋਂ ਸਥਾਪਿਤ ਕੀਤਾ ਗਿਆ ਕਾਲਪਿਨਕ ਦੇਸ਼ ‘ਕੈਲਾਸ਼ਾ’ ਦਾ ਇੱਕ ਨੁਮਾਇੰਦਾ ਯੂ.ਐੱਨ. ਦੀ ਮੀਟਿੰਗ ਵਿੱਚ ਸ਼ਾਮਲ ਹੋਇਆ ਹੈ। ਇਸ ਮੀਟਿੰਗ ਵਿੱਚ ਭਾਰਤ ਖਿਲਾਫ ਜ਼ਹਿਰ ਉਗਲਣ ਵਿੱਚ ਉਸ ਨੇ ਕੋਈ ਕਸਰ ਨਹੀਂ ਛੱਡੀ। ਕੈਲਾਸ਼ਾ ਦੇ ਨੁਮਾਇੰਦੇ ਨੇ ਕਿਹਾ ਕਿ ਨਿੱਤਿਆਨੰਦ ‘ਹਿੰਦੂ ਧਰਮ ਵਿੱਚ ਸਭ ਤੋਂ ਸਰਵਉੱਚ ਗੁਰੂ’ ਹੈ ਅਤੇ ਉਸ ਨੂੰ ਸਤਾਇਆ ਜਾ ਰਿਹਾ ਹੈ। UN ਦੀ ਮੀਟਿੰਗ ਵਿੱਚ ਨਿੱਤਿਆਨੰਦ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਗਈ ਹੈ।
ਨਿੱਤਿਆਨੰਦ ਦਾ ਪੱਖ ਰਖਣ ਲਈ ਮਾ ਵਿਜਿਆਪ੍ਰਿਆ ਨਾਂ ਦੀ ਔਰਤ UN ਦੇ ਆਰਥਿਕ, ਸਮਾਜਿਕ ਅਤੇ ਸੰਸਕ੍ਰਿਤਕ ਅਧਿਕਾਰਾਂ ਦੀ 19ਵੀਂ ਮੀਟੀੰਗ ਵਿੱਚ ਸ਼ਾਮਲ ਹੋਈ। ਉਸ ਨੇ ਦਾਅਵਾ ਕੀਤਾ ਕਿ ‘ਯੂਨਾਈਟਿਡ ਸਟੇਟਸ ਆਫ ਕੈਲਾਸ਼ਾ’ ਦੇ ਬਾਨੀ ਨਿਤਿਆਨੰਦ ‘ਤੇ ਭਾਰਤ ਜ਼ੁਲਮ ਕਰ ਰਿਹਾ ਹੈ। ਕੈਲਾਸ਼ਾ ਨੂੰ ਹਿੰਦੂ ਧਰਮ ਦਾ ਪਹਿਲਾ ਪ੍ਰਭੂਸੱਤਾ ਸੰਪੰਨ ਰਾਜ ਦੱਸਦੇ ਹੋਏ ਵਿਜਿਆਪ੍ਰਿਆ ਨੇ ਰਾਸ਼ਟਰੀ ਭਾਈਚਾਰੇ ਨੂੰ ਕਿਹਾ ਕਿ ਉਹ ਕੈਲਾਸ਼ਾ ਦੇ 20 ਲੱਖ ਹਿੰਦੂ ਪ੍ਰਵਾਸੀਆਂ ਤੇ ਨਿੱਤਿਆਨੰਦ ‘ਤੇ ਜ਼ੁਲਮ ਰੋਕਣ।
ਮੀਟਿੰਗ ਦੌਰਾਨ ਉਸ ਨੇ ਇਹ ਵੀ ਦਾਅਵਾ ਕੀਤਾ ਕਿ 150 ਦੇਸ਼ਾਂ ਵਿੱਚ ਉਸ ਨੇ ਦੂਤਘਰ ਅਤੇ ਗੈਰ-ਸਰਕਾਰੀ ਸੰਗਠਨ ਸਥਾਪਤ ਕੀਤੇ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਕੈਲਾਸ਼ਾ ਨੂੰ ਸੰਯੁਕਤ ਰਾਸ਼ਟਰ ਨੇ ਮਾਨਤਾ ਦਿੱਤੀ ਹੈ ਜਾਂ ਨਹੀਂ। ਤੇ ਜੇ ਮਾਨਤਾ ਦਿੱਤੀ ਗਈ ਹੈ ਤਾਂ ਨਿੱਤਿਆਨੰਦ ਨੂੰ ਕਾਲਪਨਿਕ ਦੇਸ਼ ਦਾ ਰਾਜਾ ਕਿਸ ਪ੍ਰਕਿਰਿਆ ਤਹਿਤ ਬਣਾਇਆ ਗਿਆ? ਨਿੱਤਿਆਨੰਦ ਯੌਨ ਸ਼ੋਸ਼ਣ ਦੇ ਦੋਸ਼ ਵਿੱਚ ਇੱਕ ਭਗੋੜਾ ਐਲਾਨ ਹੈ। ਨਵੰਬਰ 2019 ਵਿੱਚ ਗੁਜਰਾਤ ਪੁਲਿਸ ਨੇ ਦੱਸਿਆ ਸੀ ਕਿ ਉਹ ਫਰਾਰ ਹੋ ਚੁੱਕਾ ਹੈ। ਪੁਲਿਸ ਉਸ ਦੇ ਆਸ਼ਰਮ ਵਿੱਚ ਬੱਚਿਆਂ ਦੇ ਅਗਵਾ ਨਾਲ ਜੁੜੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ।
ਅਕਤੂਬਰ 2022 ਵਿੱਚ ਬ੍ਰਿਟੇਨ ਦੇ ਕੰਜ਼ਰਵੇਟਿਵ ਸਾਂਸਦਾਂ ਨੂੰ ਉਦੋਂ ਅਲੋਚਨਾ ਝੱਲਣੀ ਪਈ ਜਦੋਂ ਉਨ੍ਹਾਂ ਨੇ ਨਿੱਤਿਆਨੰਦ ਦੇ ਸਮਰਥਕਾਂ ਨੂੰ ਸੰਸਦ ਵਿੱਚ ਹੋਣ ਵਾਲੀ ਦੀਵਾਲੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇੰਟਰਪੋਲ ਨੇ ਨਿੱਤਿਆਨੰਦ ਲਈ ਬਲੂ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ : ਕਿਮ ਜੋਂਗ-ਉਨ ਦਾ ਇੱਕ ਹੋਰ ਤੁਗਲਕੀ ਫ਼ਰਮਾਨ- ‘ਬੱਚਿਆਂ ਨੇ ਹਾਲੀਵੁੱਡ ਫ਼ਿਲਮ ਵੇਖੀ ਤਾਂ ਮਾਪੇ ਜਾਣਗੇ ਜੇਲ੍ਹ’
ਹਾਲਾਂਕਿ ਇੱਕ ਕਾਲਪਿਨਕ ਦੇਸ਼ ਦੇ ਨੁਮਾਇੰਦੇ ਨੂੰ ਇੰਨੇ ਮੰਨੇ-ਪ੍ਰਮੰਨੇ ਆਯੋਜਨਾਂ ਵਿੱਚ ਸ਼ਾਮਲ ਹੋਣ ਦੇਣਾ ਕਈ ਸਵਾਲ ਖੜ੍ਹੇ ਕਰਦਾ ਹੈ। ਸਵਾਲ ਹੈ ਕਿ ਕੀ ਇਸ ਤਰ੍ਹਾਂ ਦੇ ਆਯੋਜਨਾਂ ਵਿੱਚ ਸ਼ਾਮਲ ਹੋਣ ਦੇਣਆ ਕਈ ਸਵਾਲ ਖੜ੍ਹੇ ਕਰਦਾ ਹੈ। ਜਿਵੇਂ ਕਿ ਕੀ ਇਸ ਤਰ੍ਹਾਂ ਦੇ ਆਯੋਜਨਾਂ ਵਿੱਚ ਸ਼ਾਮਲ ਹੋਣ ਨਾਲ ਯੌਨ ਸ਼ੋਸ਼ਣ ਦੇ ਦੋਸ਼ੀ ਨੂੰ ਉਤਸ਼ਾਹ ਨਹੀਂ ਮਿਲੇਗਾ?ਦੂਜਾ ਸਵਾਲ ਕਿ ਇੱਕ ਅਜਿਹਾ ਦੇਸ਼ ਜਿਸ ਦੀ ਹੋਂਦ ਦਾ ਕੋਈ ਪਤਾ ਨਹੀਂ, ਕੀ ਉਸ ਦੇ ਨੁਮਾਇੰਦਿਆਂ ਨੂੰ UN ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੇਣਾ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਦਾ ਅਪਮਾਨ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: