ਪੰਜਾਬ ਦੇ ਸਕੂਲਾਂ ਵਿਚ ਹੁਣ ਵਿਦਿਆਰਥੀਆਂ ਨੂੰ ਵੋਕੇਸ਼ਨਲ ਵਿਸ਼ਿਆਂ ਦੀ ਪੜ੍ਹਾਈ ਵਿਚ ਸਮੇਂ ਦੀ ਲੋੜ ਮੁਤਾਬਕ ਕੋਰਸ ਕਰਵਾਏ ਜਾਣਗੇ। ਸਕੂਲਾਂ ਵਿਚ ਬੈਂਕਿੰਗ ਤੇ ਇੰਸ਼ੋਰੈਂਸ, ਬਿਊਟੀ ਐਂਡ ਵੈੱਲਨੈੱਸ, ਰਿਟੇਲ, ਟੂਰਿਜ਼ਮ, ਫੂਡ ਪ੍ਰੋਸੈਸਿੰਗ, ਐਗਰੀਕਲਚਰ, ਆਈਟੀ, ਫਿਜ਼ੀਕਲ ਐਜੂਕੇਸ਼ਨ ਵਰਗੇ ਕੋਰਸਾਂ ‘ਤੇ ਫੋਕਸ ਕੀਤਾ ਜਾਵੇਗਾ। ਇਸ ਲਈ ਸੂਬੇ ਦੇ 74 ਸਕੂਲਾਂ ਵਿਚ NSQF ਦੇ 82 ਲੈਬ ਸਥਾਪਤ ਕਰਨ ਲਈ ਚੁਣਿਆ ਗਿਆ ਹੈ। ਕੇਂਦਰ ਵੱਲੋਂ ਮਨਜ਼ੂਰ ਸਕੂਲਾਂ ਵਿਚ ਇਹ ਲੈਬ ਸਥਾਪਤ ਕੀਤੇ ਜਾਣਗੇ। ਦੂਜੇ ਪਾਸੇ ਲੈਬ ਵਿਚ ਸਾਮਾਨ ਖਰੀਦਣ ਲਈ ਸਕੂਲ ਮੈਨੇਜਮੈਂਟ ਕਮੇਟੀ ਦੀ 6 ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਸ ਵਿਚ ਸਕੂਲ ਪ੍ਰਿੰਸੀਪਲ ਚੇਅਰਮੈਨ, ਮੈਂਬਰ ਵਜੋਂ ਇਕ ਮਹਿਲਾ ਟੀਚਰ, ਵੋਕੇਸ਼ਨਲ ਟ੍ਰੇਨਰ ਤੇ ਇਕ ਸੀਨੀਅਰ ਅਧਿਕਾਰੀ ਹੋਣਗੇ।
ਲੈਬ ਬਣਾਉਣ ਲਈ ਜਿਹੜੇ ਸਕੂਲਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿਚ ਇਕ ਕਮਰੇ ਵਿਚ ਇਹ ਲੈਬ ਸਥਾਪਤ ਕੀਤੀ ਜਾਵੇਗੀ। ਜੋ ਵੀ ਲੈਬ ਲਈ ਸਾਮਾਨ ਖਰੀਦਿਆ ਜਾਵੇਗਾ, ਉਸ ਦੇ ਬਾਅਦ ਇਸ ਬਾਰੇ ਡੀਈਓ ਨੂੰ ਸੂਚਿਤ ਕੀਤਾ ਜਾਵੇਗਾ। ਸਾਮਾਨ ਤੈਅ ਨਿਯਮਾਂ ‘ਤੇ ਹੀ ਖਰੀਦਿਆ ਜਾਵੇਗਾ। ਖਰੀਦੇ ਗਏ ਸਾਰੇ ਸਾਮਾਨ ਦੀ ਚੈਕਿੰਗ ਡੀਈਓ ਵੱਲੋਂ ਕਰਵਾਈ ਜਾਵੇਗੀ। ਸਿੱਖਿਆ ਵਿਭਾਗ ਦੇ ਮੁੱਖ ਦਫਤਰ ਦੇ ਕਿਸੇ ਵੀ ਅਧਿਕਾਰੀ ਵੱਲੋਂ ਇਸ ਸਾਮਾਨ ਦੀ ਚੈਕਿੰਗ ਕੀਤੀ ਜਾਵੇਗੀ। ਦੂਜੇ ਪਾਸੇ ਜੇਕਰ ਇਹ ਸਾਮਾਨ ਤੈਅ ਮਾਪਦੰਡਾਂ ‘ਤੇ ਨਹੀਂ ਮਿਲਦਾ ਤਾਂ ਸਕੂਲ ਪ੍ਰਿੰਸੀਪਲ ‘ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ਦੇ PAU ਮੈਦਾਨ ‘ਚ CM ਮਾਨ ਅੱਜ ਲਹਿਰਾਉਣਗੇ ਤਿਰੰਗਾ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ
ਦੱਸ ਦੇਈਏ ਕਿ ਸੂਬੇ ਦੇ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਸੁਧਾਰਨ ਲਈ ਵੱਡੇ ਪੱਧਰ ‘ਤੇ ਕੰਮ ਕੀਤੇ ਜਾ ਰਹੇ ਹਨ। ਹੁਣ ਸੂਬੇ ਵਿਚ 117 ਸਕੂਲ ਆਫ ਐਮੀਨੈਂਸ ਸਥਾਪਤ ਕੀਤੇ ਜਾ ਰਹੇ ਹਨ ਜੋ ਕਿ ਬਿਲਕੁਲ ਨਿੱਜੀ ਸਕੂਲਾਂ ‘ਤੇ ਕੰਮ ਕਰਨਗੇ। ਇਥੇ ਮੈਰਿਟ ਦੇ ਆਧਾਰ ਟੈਸਟ ਦੇ ਬਾਅਦ ਦਾਖਲਾ ਹੁੰਦਾ ਹੈ।ਇਸ ਪਿੱਛੇ ਕੋਸ਼ਿਸ਼ ਇਹੀ ਹੈ ਕਿ ਪੰਜਾਬ ਦੇ ਨੌਜਵਾਨ ਵੱਖ-ਵੱਖ ਖੇਤਰਾਂ ਵਿਚ ਅੱਗੇ ਆ ਸਕਣ।
ਵੀਡੀਓ ਲਈ ਕਲਿੱਕ ਕਰੋ –