ਦੇਸ਼ ਵਿਚ ਰੋਜ਼ ਲੱਖਾਂ ਲੋਕ ਟ੍ਰੇਨ ਤੋਂ ਸਫਰ ਕਰਦੇ ਹਨ। ਜ਼ਿਆਦਾਤਰ ਲੋਕਾਂ ਨੂੰ ਟ੍ਰੇਨ ਵਿਚ ਸਫਰ ਕਰਨਾ ਬਹੁਤ ਚੰਗਾ ਲੱਗਦਾ ਹੈ ਪਰ ਜਦੋਂ ਟ੍ਰੇਨ ਵਿਚ ਖਾਣੇ ਦੀ ਗੱਲ ਆਉਂਦੀ ਹੈ ਤਾਂ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ। ਉਹ ਲੋਕ ਜੋ ਟ੍ਰੇਨ ਵਿਚ ਲੰਬਾ ਸਫਰ ਕਰਦੇ ਹਨ ਉਨ੍ਹਾਂ ਨੂੰ ਚੰਗਾ ਖਾਣਾ ਨਹੀਂ ਮਿਲਦਾ ਜਾਂ ਫਿਰ ਜਿਹੋ ਜਿਹਾ ਖਾਣਾ ਉਹ ਚਾਹੁੰਦੇ ਹਨ ਉਹ ਸਹੂਲਤ ਟ੍ਰੇਨ ਵਿਚ ਨਹੀਂ ਮਿਲਦੀ ਪਰ ਹੁਣ ਆਨਲਾਈਨ ਐਪ Swiggy ਨੇ IRCTC ਨਾਲ ਪਾਰਟਨਰਸ਼ਿਪ ਕਰ ਲਈ ਹੈ ਜਿਸ ਦੇ ਬਾਅਦ ਟ੍ਰੇਨ ਵਿਚ ਯਾਤਰਾ ਕਰਨ ਦੌਰਾਨ ਲੋਕ ਆਪਣੇ ਮਨਪਸੰਦ ਦਾ ਖਾਣਾ ਆਰਡਰ ਕਰ ਸਕਣਗੇ।
MOU ਦੇ ਹਿੱਸੇ ਵਜੋਂ ਸਵੀਗੀ ਬੇਂਗਲੁਰੂ, ਭੁਵਨੇਸਵਰ, ਵਿਸ਼ਾਖਾਪਟਨਮ ਤੇ ਵਿਜੇਵਾੜਾ ਤੋਂ ਯਾਤਰਾ ਕਰਨ ਵਾਲੇ ਟ੍ਰੇਨ ਯਾਤਰੀਆਂ ਨੂੰ ਫੂਡ ਡਲਿਵਰੀ ਕਰੇਗੀ। ਕੰਪਨੀ ਨੇ ਕਿਹਾ ਕਿ ਆਉਣ ਵਾਲੇ ਹਫਤਿਆਂ ਵਿਚ ਇਸ ਸੇਵਾ ਦਾ ਵਿਸਤਾਰ ਦੇਸ਼ ਬਰ ਦੇ 59 ਵਾਧੂ ਸਿਟੀ ਸਟੇਸ਼ਨਾਂ ਤੱਕ ਹੋਣ ਦੀ ਸੰਭਾਵਨਾ ਹੈ।
ਸਵੀਗੀ ਤੇ ਫੂਡ ਮਾਕਰਟਪਲੇਸ ਦੇ ਸੀਈਓ ਰੋਹਿਤ ਕਪੂਰ ਨੇ ਕਿਹਾ ਕਿ ਜੇਕਰ ਇਨ੍ਹਾਂ ਰੇਲ ਯਾਤਰਾਵਾਂ ਦੌਰਾਨ ਜੋ ਸੂਬਿਆਂ ਤੇ ਜ਼ਿਲ੍ਹਿਆਂ ਤੋਂ ਹੋ ਕੇ ਲੰਘਦੀ ਹੈ ਕਿਸੇ ਕੋਲ “ਭਾਰਤ ਦੀ ਰਸੋਈ ਵਿਭਿੰਨਤਾ ਦੀ ਪੜਚੋਲ ਕਰਨ ਲਈ ਭੋਜਨ ਆਰਡਰ ਕਰਨ ਦਾ ਵਿਕਲਪ ਹੋਣਾ ਅਨੁਭਵ ਨੂੰ ਵਧੇਰੇ ਸੁਵਿਧਾਜਨਕ ਅਤੇ ਆਨੰਦਦਾਇਕ ਬਣਾਵੇਗਾ, ਅਤੇ ਰੇਲ ਯਾਤਰਾ ਦੀ ਸਮੁੱਚੀ ਜੀਵਨਸ਼ੈਲੀ ਵਿੱਚ ਵਾਧਾ ਕਰੇਗਾ।”
ਇਹ ਵੀ ਪੜ੍ਹੋ : Lockdown ‘ਚ ਜੰਮੇ ਬੱਚਿਆਂ ਦੀ ਇਮਿਊਨਿਟੀ ਦੂਜਿਆਂ ਨਾਲੋਂ Strong, ਪੈਂਦੇ ਘੱਟ ਬੀਮਾਰ- ਰਿਸਰਚ ‘ਚ ਖੁਲਾਸਾ
ਸਵੀਗੀ ਰਾਹੀਂ ਪ੍ਰੀ-ਆਰਡਰ ਕੀਤੀ ਗਈਆਂ ਭੋਜਨ ਸੇਵਾਵਾਂ ਦਾ ਫਾਇਦਾ ਚੁੱਕਣ ਲਈ ਯਾਤਰੀਆਂ ਨੂੰ ਆਈਆਰਸੀਟੀਸੀ ਐਪ ‘ਤੇ ਪੀਐੱਨਆਰ ਇਨਪੁੱਟ ਕਰਨਾ ਹੋਵੇਗਾ। ਭੋਜਨ ਵੰਡ ਲਈ ਮਨਪਸੰਦ ਸਟੇਸ਼ਨ ਦੀ ਚੋਣ ਕਰੇਗਾ। ਐਪ ‘ਤੇ ਰੈਸਟੋਰੈਂਟ ਦੀ ਵਿਸਤ੍ਰਿਤ ਸੂਚੀ ਬ੍ਰਾਊਜ਼ ਕਰਨੀ ਹੋਵੇਗਾ ਅਤੇ ਇਕ ਰੈਸਟੋਰੈਂਟ ਚੁਣਨਾ ਹੋਵੇਗਾ ਜੋ ਭੋਜਨ ਵੰਡ ਰਿਹਾ ਹੋਵੇ।
ਵੀਡੀਓ ਲਈ ਕਲਿੱਕ ਕਰੋ -: