ਅਮਰੀਕਾ ਦੇ ਟੈਕਸਾਸ ਵਿਚ ਇਕ ਭਿਆਨਕ ਸੜਕ ਦੁਰਘਟਨਾ ਵਿਚ ਆਂਧਰਾ ਪ੍ਰਦੇਸ਼ ਦੇ 6 ਨਿਵਾਸੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਯੂਐੱਸ ਹਾਈਵੇ 67 ‘ਤੇ ਬੁੱਧਵਾਰ ਨੂੰ ਇਕ ਪਿਕਅੱਪ ਟਰੱਕ ਤੇ ਇਕ ਮਿਨੀਵੈਨ ਦੇ ਵਿਚ ਆਹਮੋ-ਸਾਹਮਣੇ ਦੀ ਟੱਕਰ ਵਿਚ ਇਕੋ ਪਰਿਵਾਰ ਦੇ 5 ਲੋਕਾਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ ਮਰਨ ਵਾਲੇ ਲੋਕ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿਚ ਮੁਮੀਦੀਵਰਮ ਦੇ ਵਿਧਾਇਕ ਦੇ ਕਰੀਬੀ ਦੱਸੇ ਜਾ ਰਹੇ ਹਨ। ਮੁਮਦੀਵੀਰਮ ਤੋਂ ਵਾਈਐੱਸਆਰ ਕਾਂਗਰਸ ਪਾਰਟੀ ਦੇ ਵਿਧਾਇਕ ਪੋਨਾਡਾ ਵੇਂਕਟ ਸਤੀਸ਼ ਕੁਮਾਰ ਨੇ ਕਿਹਾ ਕਿ ਪੀੜਤ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਤੇ ਅਮਲਾਪੁਰਮ ਦੇ ਵਾਸੀ ਸਨ।
ਸਤੀਸ਼ ਕੁਮਾਰ ਨੇ ਪੀੜਤਾਂ ਦੀ ਪਛਾਣ ਆਪਣੇ ਚਾਚਾ ਪੀ ਨਾਗੇਸ਼ਵਰ ਰਾਓ, ਉਨ੍ਹਾਂ ਦੀ ਪਤਨੀ ਸੀਤਾ ਮਹਾਲਕਸ਼ਮੀ, ਧੀ ਨਵੀਨਾ, ਪੋਤੇ ਕ੍ਰਿਤਕ ਤੇ ਪੋਤੀ ਨਿਸ਼ਿਤਾ ਵਜੋਂ ਹੋਈ ਹੈ। ਹਾਦਸੇ ਵਿਚ ਮਰਨ ਵਾਲੇ 6ਵੇਂ ਵਿਅਕਤੀ ਦੀ ਪਛਾਣ ਨਹੀਂ ਕਰ ਸਕੇ। ਸਤੀਸ਼ ਨੇ ਅਮਲਾਪੁਰਮ ਵਿਚ ਕਿਹਾ ਕਿ ਮੇਰੇ ਚਾਚਾ ਤੇ ਉਨ੍ਹਾਂ ਦਾ ਪਰਿਵਾਰ ਅਟਲਾਂਟਾ ਵਿਚ ਰਹਿੰਦੇ ਸਨ। ਜਦੋਂ ਦੁਰਘਟਨਾ ਹੋਈ ਉਦੋਂ ਉਹ ਟੈਕਸਾਸ ਵਿਚ ਹੋਰ ਰਿਸ਼ਤੇਦਾਰਾਂ ਦੇ ਘਰ ‘ਤੇ ਕ੍ਰਿਸਮਸ ਵਿਚ ਹਿੱਸਾ ਲੈਣ ਦੇ ਬਾਅਦ ਘਰ ਪਰਤ ਰਹੇ ਸਨ।
ਇਹ ਵੀ ਪੜ੍ਹੋ : ਕ੍ਰਿਕਟਰ ਮ੍ਰਿਣਾਂਕ ਸਿੰਘ ਫਰਜ਼ੀਵਾੜੇ ਦੇ ਦੋਸ਼ ‘ਚ ਗ੍ਰਿਫਤਾਰ, ਖੁਦ ਨੂੰ ਦੱਸਦਾ ਸੀ IPS ਅਫਸਰ
ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਵਿਧਾਇਕ ਨੇ ਕਿਹਾ ਕਿ ਦੁਰਘਟਨਾ ਦੇ ਸਮੇਂ ਪਿਕਅੱਪ ਟਰੱਕ ਵਿਚ 2 ਨੌਜਵਾਨ ਸਵਾਰ ਸਨ ਤੇ ਉਹ ਗਲਤ ਦਿਸ਼ਾ ਵਿਚ ਗੱਡੀ ਚਲਾ ਰਿਹਾ ਸੀ। ਦੋਵੇਂ ਦੁਰਘਟਨਾ ਵਿਚ ਬਚ ਗਏ ਤੇ ਉਨ੍ਹਾਂ ਨੂੰ ਹਵਾਈ ਰਸਤੇ ਤੋਂ ਫੋਰਟ ਵਰਥ ਹਸਪਤਾਲ ਲਿਜਾਇਆ ਗਿਆ। ਇਸ ਦੁਰਘਟਨਾ ਵਿਚ ਨਾਗੇਸ਼ਵਰ ਰਾਓ ਦੇ ਦਾਮਾਦ ਲੋਕੇਸ਼ ਇਕੋ ਇਕ ਅਜਿਹੇ ਸ਼ਖਸ ਹਨ ਜੋ ਜੀਵਤ ਬਚੇ ਹਨ। ਉਨ੍ਹਾਂ ਨੂੰ ਗੰਭੀਰ ਸੱਟਾਂ ਆਈਆਂ ਹਨ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰ ਨੇ ਕਿਹਾ ਕਿ ਤੇਲੁਗੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੇ ਪ੍ਰਧਾਨ ਕੋਲਾ ਅਸ਼ੋਕ ਬਾਬੂ ਤੇ ਤੇਲਗੂ ਫਾਊਂਡੇਸ਼ਨ ਦੇ ਖਜ਼ਾਨਚੀ ਪੋਲਾਵਰਾਪੂ ਸ੍ਰੀਕਾਂਤ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ।