ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਉਸ ਵੇਲੇ ਕਰਾਰਾ ਜਵਾਬ ਮਿਲਿਆ ਜਦੋਂ ਕੋਰ ਕਮੇਟੀ ਮੈਂਬਰ ਪੰਜਾਬ ਪਰਮਜੀਤ ਸਿੰਘ ਭਰਾਜ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਪਾਰਟੀ ਦਾ ਪੱਲਾ ਫੜ ਲਿਆ।
ਇਸ ਮੌਕੇ ਗੱਲਬਾਤ ਦੌਰਾਨ ਪਰਮਜੀਤ ਸਿੰਘ ਭਰਾਜ਼ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਅਤੇ ਗਰੰਟੀਆਂ ਤੋ ਮੁੱਕਰੀ ਮਾਨ ਸਰਕਾਰ ਨੇ ਨਾ ਤਾਂ ਆਪਣਾ ਕੋਈ ਵਾਅਦਾ ਪੂਰਾ ਕੀਤਾ ਅਤੇ ਨਾ ਹੀ ਉਹ ਆਮ ਪਾਰਟੀ ਬਣ ਕੇ ਰਹੀ। ਸਗੋਂ ਜਮੀਨੀ ਪੱਧਰ ਦੇ ਉੱਪਰ ਵਰਕਰਾਂ ਦੀ ਹੋਰ ਰਹੀ ਅਣਦੇਖੀ ਨਾਲ ਪਾਰਟੀ ਖਾਤਮੇ ਵੱਲ ਜਾ ਰਹੀ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਉਹਨਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਜ਼ਨ ਨੂੰ ਦੇਖਦੇ ਹੋਏ ਅਤੇ ਉਹਨਾਂ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜਨ ਦਾ ਫੈਸਲਾ ਲਿਆ ਹੈ ਇਸ ਮੌਕੇ ਹੋਰਨਾਂ ਪਾਰਟੀ ਆਗੂਆਂ ਦੀ ਮੌਜੂਦਗੀ ਵਿੱਚ ਪਰਮਜੀਤ ਸਿੰਘ ਨੂੰ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਿਲ ਕਰਦੇ ਹੋਏ ਸ. ਜਗਦੀਸ਼ ਸਿੰਘ ਗਰਚਾ, ਸ.ਪਰਮਜੀਤ ਸਿੰਘ ਸਰਨਾ ਅਤੇ ਸ.ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਲੋਕਾਂ ਦੇ ਵਿੱਚ ਭਾਰੀ ਉਤਸਾਹ ਅਤੇ ਵੱਡੀ ਲਹਿਰ ਨਜ਼ਰ ਆ ਰਹੀ ਹੈ। ਜਿਸ ਦੇ ਚਲਦਿਆਂ ਬਾਹਰੀ ਪਾਰਟੀਆਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਅਤੇ ਵਰਕਰਾਂ ਦੀ ਹੋ ਰਹੀ ਅਣਦੇਖੀ ਤੋਂ ਸਤਾਏ ਪੰਜਾਬ ਭਰ ਤੋਂ ਲੋਕ ਅਕਾਲੀ ਦਲ ਦੇ ਨਾਲ ਜੁੜ ਰਹੇ ਹਨ। ਜਿਨਾਂ ਦਾ ਪਾਰਟੀ ਵੱਲੋਂ ਪੂਰਾ ਮਾਣ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਵਿਸ਼ਵਾਸ ਦਵਾਇਆ ਕਿ ਇਹਨਾਂ ਚੋਣਾਂ ਦੌਰਾਨ ਪੂਰੇ ਪੰਜਾਬ ਭਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਇੱਕ ਵਾਰ ਫਿਰ ਤੋਂ ਬੁਲੰਦ ਨਜ਼ਰ ਆਵੇਗਾ