ਲੁਧਿਆਣਾ ਵਿਖੇ ਅੱਜ ਵੱਡੀ ਘਟਨਾ ਵਾਪਰੀ ਹੈ ਜਿਥੇ ਇਕ ਖੜ੍ਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਫਿਰੋਜ਼ਪੁਰ ਰੋਡ ਨੇੜੇ ਵਾਪਰਿਆ ਹੈ ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਹੋਣੋਂ ਬਚ ਗਿਆ।
ਡਰਾਈਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਪਾਰਟਮੈਂਟ ਵਿਚ ਕਾਰ ਖੜ੍ਹੀ ਕਰ ਕੇ ਗਿਆ ਸੀ ਤੇ ਇਸ ਦੇ ਸਿਰਫ 5 ਹੀ ਮਿੰਟਾਂ ਮਗਰੋਂ ਕਾਰ ਨੂੰ ਜ਼ਬਰਦਸਤ ਅੱਗ ਲੱਗ ਗਈ ਤੇ ਕਾਰ ਸੜ ਕੇ ਸੁਆਹ ਹੋ ਗਈ। ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਅੱਗ ਲੱਗਣ ਦੇ ਬਾਅਦ ਤੁਰੰਤ ਉਸ ‘ਤੇ ਪਾਣੀ ਪਾਇਆ ਗਿਆ ਤਾਂ ਜੋ ਅੱਗ ਨੂੰ ਛੇਤੀ ਤੋਂ ਛੇਤੀ ਬੁਝਾਇਆ ਜਾ ਸਕੇ।
ਜੇਕਰ ਅੱਗ ‘ਤੇ ਸਮਾਂ ਰਹਿੰਦਿਆਂ ਕਾਬੂ ਨਾ ਪਾਇਆ ਗਿਆ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਜਿਸ ਜਗ੍ਹਾ ‘ਤੇ ਗੱਡੀ ਖੜ੍ਹੀ ਸੀ ਉਹ ਰਿਹਾਇਸ਼ੀ ਇਲਾਕੇ ਸੀ ਅਤੇ ਉਸ ਦੇ ਨਾਲ ਹੋਰ ਵੀ ਕਈ ਗੱਡੀਆਂ ਖੜ੍ਹੀਆਂ ਸਨ ਪਰ ਕਿਸਮਤ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: