ਚੰਡੀਗੜ੍ਹ ਦੀਆਂ ਪਾਰਕਿੰਗਾਂ ਵਿਚ ਦੋ ਪਹੀਆ ਤੇ 4 ਪਹੀਆ ਵਾਹਨਾਂ ਲਈ ਹੁਣ ਪਾਰਕਿੰਗ ਫੀਸ ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕਦਾ ਹੈ। ਇਹ ਸਹੂਲਤ ਇਕ ਮਈ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਲਈ ਚੰਡੀਗੜ੍ਹ ਨਗਰ ਨਿਗਮ ਵੱਲੋਂ ਕਈ ਬੈਂਕਾਂ ਨਾਲ ਕਾਂਟ੍ਰੈਕਟ ਕੀਤਾ ਗਿਆ ਹੈ। ਬੈਂਕਾਂ ਵੱਲੋਂ ਕਾਰਡ ਸਵੈਪ ਕਰਨ ਵਾਲੀ ਮਸ਼ੀਨ ਲਈ ਗਈ ਹੈ ਜਿਸ ਵਿਚ ਕਿਊਆਰ ਕੋਡ ਨਾਲ ਵੀ ਭੁਗਤਾਨ ਦੀ ਸਹੂਲਤ ਹੈ। ਨਿਗਮ ਵੱਲੋਂ ਇਹ ਪ੍ਰਣਾਲੀ 73 ਜਗ੍ਹਾ ‘ਤੇ ਲਾਗੂ ਕੀਤੀ ਜਾਵੇਗੀ।
ਮਾਮਲੇ ਵਿਚ ਨਗਰ ਨਿਗਮ ਦੀ ਕਮਿਸ਼ਨਰ ਆਨੰਦਿਤਾ ਮਿਤਰਾ ਦਾ ਕਹਿਣਾ ਹੈ ਕਿ 1 ਮਈ ਤੋਂ ਪਾਰਕਿੰਗ ਸਿਸਟਮ ਵਿਚ ਸੁਧਾਰ ਕੀਤਾ ਜਾ ਰਿਹਾ ਹੈ, ਇਸ ਵਿਚ ਪਾਰਕਿੰਗ ਫੀਸ ਵਿਚ ਪਾਰਦਰਸ਼ਤਾ ਆਏਗੀ। ਆਨਲਾਈਨ ਭੁਗਤਾਨ ਕਾਰਨ ਇਸ ਵਿਚ ਗੜਬੜੀ ਦੀ ਸੰਭਾਵਨਾ ਨਹੀਂ ਰਹੇਗੀ ਕਿਉਂਕਿ ਇਹ ਪੈਸਾ ਸਿੱਧੇ ਹੀ ਨਿਗਮ ਦੇ ਖਾਤੇ ਵਿਚ ਜਮ੍ਹਾ ਹੋਵੇਗਾ।ਇਸ ਤੋਂ ਇਲਾਵਾ ਕਈ ਵਾਰ ਲੋਕਾਂ ਕੋਲ ਨਕਦ ਪੈਸੇ ਨਹੀਂ ਹੁੰਦੇ, ਇਸ ਵਜ੍ਹਾ ਨਾਲ ਵੱਡੇ ਨੋਟ ਹੋਣ ਕਾਰਨ ਪਾਰਕਿੰਗ ਦੀ ਐਂਟਰੀ ‘ਤੇ ਜਾਮ ਲੱਗ ਜਾਂਦਾ ਹੈ। ਇਸ ਤੋਂ ਵੀ ਲੋਕਾਂ ਨੂੰ ਨਿਜਾਤ ਮਿਲੇਗੀ। ਨਿਗਮ ਨੇ ਇਸ ਸਮੱਸਆ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦਾ ਵੱਡਾ ਕਾਰਨਾਮਾ, IPL ‘ਚ ਬਤੌਰ ਓਪਨਰ ਪੂਰੀਆਂ ਕੀਤੀਆਂ 4000 ਦੌੜਾਂ
ਚੰਡੀਗੜ੍ਹ ਨਗਰ ਨਿਗਮ ਤਹਿਤ ਹੁਣ ਤੱਕ ਕੁੱਲ 89 ਪਾਰਕਿੰਗ ਥਾਂ ਹਨ। ਇਨ੍ਹਾਂ ਵਿਚੋਂ ਕੁਝ ਨੂੰ ਫ੍ਰੀ ਕੀਤਾ ਗਿਆ ਹੈ ਪਰ 73 ਪਾਰਕਿੰਗ ਥਾਂ ਅਜਿਹੇ ਹਨ ਜਿਥੇ ਕਾਫੀ ਮਾਤਰਾ ਵਿਚ ਹਰ ਰੋਜ਼ ਗੱਡੀ ਆਉਂਦੀ ਹੈ। ਇਨ੍ਹਾਂ ਵਿਚੋਂ ਲਗਭਗ 16000 ਗੱਡੀਆਂ ਪਾਰਕ ਕਰਨ ਦੀ ਸਮੱਰਥਾ ਹੈ। ਨਗਰ ਨਿਗਮ ਨੂੰ ਹਰ ਮਹੀਨੇ ਲਗਭਗ ਇਕ ਕਰੋੜ ਰੁਪਏ ਪਾਰਕਿੰਗ ਫੀਸ ਤਹਿਤ ਮਿਲਦੇ ਹਨ। ਪਹਿਲਾਂ ਨਗਰ ਨਿਗਮ ਇਨ੍ਹਾਂ ਪਾਰਕਿੰਗਾਂ ਨੂੰ ਨਿੱਜੀ ਠੇਕੇਦਾਰ ਜ਼ਰੀਏ ਚਲਵਾਉਂਦੀ ਸੀ ਪਰ 2023 ਵਿਚ ਹੋਏ ਘਪਲੇ ਦੇ ਬਾਅਦ ਨਿਗਮ ਖੁਦ ਇਹ ਪਾਰਕਿੰਗ ਚਲਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: