ਹਰਿਆਣਾ ਵਿਚ ਨਕਲ ਕਰਾਉਣ ਦਾ ਲਾਈਵ ਵੀਡੀਓ ਸਾਹਮਣੇ ਆਇਆ ਹੈ। ਨੁਹ ਜ਼ਿਲ੍ਹੇ ਵਿਚ ਹਰਿਆਣਾ ਵਿਦਿਆਲਿਆ ਸਿੱਖਿਆ ਬੋਰਡ ਦੀ 10ਵੀਂ ਕਲਾਸ ਦੇ ਫਿਜ਼ੀਕਲ ਐਜੂਕੇਸ਼ਨ ਦੇ ਪੇਪਰ ਵਿਚ ਜੰਮ ਕੇ ਨਕਲ ਹੋਈ। ਤਾਵਡੂ ਖੇਤਰ ਦੇ ਚੰਦਰਾਵਤੀ ਸਕੂਲ ਵਿਚ ਪੇਪਰ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਨਕਲ ਕਰਾਉਂਦੇ ਦਿਖੇ। ਪ੍ਰੀਖਿਆ ਸ਼ੁਰੂ ਹੋਣ ਦੇ ਕੁਝ ਸਮੇਂ ਬਾਅਦ ਹੀ ਕਿਸੇ ਨੇ ਪ੍ਰੀਖਿਆ ਕੇਂਦਰ ਤੋਂ ਫੋਟੋ ਖਿੱਚ ਕੇ ਪੇਪਰ ਆਊਟ ਕਰ ਦਿੱਤਾ।
ਇਸ ਦੇ ਬਾਅਦ ਵਿਦਿਆਰਥੀਆਂ ਨਾਲ ਆਏ ਨੌਜਵਾਨਾਂ ਨੇ ਖੁਦ ਦੀ ਜਾਨ ਜੋਖਿਮ ਵਿਚ ਪਾ ਕੇ ਰੱਸੀ ਦੇ ਸਹਾਰੇ ਸਕੂਲ ਦੀ ਬਿਲਡਿੰਗ ‘ਤੇ ਲਟਕ ਕੇ ਖਿੜਕੀਆਂ ਤੋਂ ਪਰਚੀਆਂ ਪਹੁੰਚਾਈਆਂ। ਬਲਾਕ ਸਿੱਖਿਆ ਅਫਸਰ (ਬੀ.ਈ.ਓ.) ਡਾ.ਧਰਮਪਾਲ ਨੇ ਕਿਹਾ ਕਿ ਨਕਲ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਕਿਸੇ ਕੇਂਦਰ ‘ਤੇ ਅਜਿਹਾ ਮਾਹੌਲ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਬੋਰਡ ਨੂੰ ਸੂਚਨਾ ਦਿੱਤੀ ਜਾਵੇਗੀ। ਪ੍ਰੀਖਿਆ ਕੇਂਦਰਾਂ ’ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਵਧਾਉਣ ਲਈ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : IG ਦੇ ਨਾਂ ‘ਤੇ 20 ਲੱਖ ਦੀ ਰਿਸ਼ਵਤ ਵਸੂਲੀ ਮਾਮਲੇ ‘ਚ ਐੱਸਪੀ ਫਰੀਦਕੋਟ ਤੇ ਜਸਵਿੰਦਰ ਸਿੰਘ ਜੱਸੀ 2 ਦਿਨ ਦੇ ਪੁਲਿਸ ਰਿਮਾਂਡ ‘ਤੇ
ਬੋਰਡ ਪ੍ਰਧਾਨ ਡਾ. ਵੀ. ਪੀ. ਯਾਦਵ ਨੇ ਦੱਸਿਆ ਕਿ ਉਨ੍ਹਾਂ ਦੇ ਉਡਣਦਸਤੇ ਵੱਲੋਂ ਝੱਜਰ ਤੇ ਰੋਹਤਕ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਦੌਰਾਨ ਕੀਤਾ ਗਿਆ ਜਿਥੇ ਰੋਹਤਕ ਦੇ ਪ੍ਰੀਖਿਆ ਕੇਂਦਰ ਕਹਾਨੌਰ-01 (ਬੀ-1) ‘ਤੇ ਗਲਤ ਤਰੀਕੇ ਵਰਤਣ ਦੇ ਮਾਮਲੇ ਦਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬੋਰਡ ਸਕੱਤਰ ਦੇ ਉਡਣਦਸਤੇ ਵੱਲੋਂ ਨੁਹ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾ ਦਾ ਨਿਰੀਖਣ ਕੀਤਾ ਗਿਆ ਜਿਥੇ ਨਕਲ ਦੇ 17 ਕੇਸ ਫੜੇ। ਨਕਲ ‘ਤੇ ਰੋਕ ਲਗਾਉਣ ਦੇ ਸੂਬੇ ਵਿਚ ਗਠਿਤ ਹੋਰ ਉਡਣਦਸਤਿਆਂ ਵੱਲੋਂ ਗਲਤ ਤਰੀਕਿਆਂ ਦੇ 50 ਮਾਮਲੇ ਦਰਜ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -: