ਵਿਦੇਸ਼ਾਂ ਤੋਂ ਹਰ ਰੋਜ਼ ਭਾਰਤੀਆਂ ਦੀਆਂ ਮੌ.ਤਾਂ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਕਾਰਨ ਭਾਰਤੀ ਭਾਈਚਾਰੇ ‘ਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਇਸ ਦੌਰਾਨ ਇਟਲੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਜਲੰਧਰ ਦੇ ਫਿਲੌਰ ਕਸਬੇ ਦੇ ਵਸਨੀਕ ਇੱਕ ਵਿਅਕਤੀ ਦੀ ਇਟਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌ.ਤ ਹੋ ਗਈ।

Phillaur Man Dies Italy
ਮ੍ਰਿਤਕ ਦੀ ਪਛਾਣ ਬਲਦੇਵ ਰਾਜ (38) ਵਾਸੀ ਪਿੰਡ ਅਕਲਪੁਰ ਫਿਲੌਰ ਵਜੋਂ ਹੋਈ ਹੈ। ਬਲਦੇਵ ਦੋ ਬੱਚਿਆਂ ਦਾ ਪਿਤਾ ਸੀ ਅਤੇ ਪਿਛਲੇ 15 ਸਾਲਾਂ ਤੋਂ ਇਟਲੀ ਵਿੱਚ ਸੈਟਲ ਸੀ। ਜਾਣਕਾਰੀ ਅਨੁਸਾਰ ਬਲਦੇਵ ਦੀ ਸ਼ਨੀਵਾਰ ਨੂੰ ਮੌ.ਤ ਹੋ ਗਈ ਸੀ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਬਲਦੇਵ ਦਾ ਇਕ ਦੋਸਤ ਉਸ ਨੂੰ ਮਿਲਣ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਦੀ ਮੋਤ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਲਦੇਵ ਆਪਣੇ ਪਿੱਛੇ ਮਾਤਾ ਗੁਰਦੇਵ ਕੌਰ, ਪਤਨੀ ਮਨਪ੍ਰੀਤ ਕੌਰ, ਬੱਚੇ ਏਕਮ ਹੀਰ ਅਤੇ ਫਤਿਹ ਹੀਰ ਛੱਡ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਜਦੋਂ ਪਰਿਵਾਰ ਨੂੰ ਬਲਦੇਵ ਦੀ ਮੌਤ ਦਾ ਪਤਾ ਲੱਗਾ ਤਾਂ ਘਰ ਵਿੱਚ ਮ੍ਰਿਤਕ ਦੀ ਅੰਤਿਮ ਅਰਦਾਸ ਲਈ ਉਨ੍ਹਾਂ ਦੇ ਘਰ ਅਕਲਪੁਰ ਰੋਡ ਫਿਲੌਰ ਵਿਖੇ ਪਾਠ ਦਾ ਭੋਗ ਪਾਇਆ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਦੇ ਨਾਲ ਹੀ ਬਲਦੇਵ ਦੇ ਘਰ ਪਿੰਡ ਵਾਸੀਆਂ ਦੀ ਭੀੜ ਲੱਗ ਗਈ। ਹਰ ਕੋਈ ਉਦਾਸ ਦਿਨ ਕੱਟਣ ਲਈ ਘਰ ਪਹੁੰਚ ਰਿਹਾ ਹੈ। ਇਸ ਮੌ.ਤ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ।






















