ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਇਕ ਆਡੀਓ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਅਯੁੱਧਿਆ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਸਿਰਫ 11 ਦਿਨ ਹੀ ਬਚੇ ਹਨ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇਸ ਸ਼ੁੱਭ ਮੌਕੇ ਦਾ ਸਾਕਸ਼ੀ ਬਣਾਂਗਾ। ਮੈਂ ਅੱਜ ਤੋਂ 11 ਦਿਨ ਦਾ ਖਾਸ ਅਨੁਸ਼ਠਾਨ ਸ਼ੁਰੂ ਕਰ ਰਿਹਾ ਹਾਂ। ਮੈਂ ਤੁਹਾਡੇ ਸਾਰਿਆਂ ਤੋਂ ਆਸ਼ੀਰਵਾਦ ਚਾਹੁੰਦਾ ਹਾਂ। ਇਸ ਸਮੇਂ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿਚ ਕਹਿ ਸਕਣਾ ਬਹਤ ਮੁਸ਼ਕਲ ਹੈ।
ਪੀਐੱਮ ਮੋਦੀ ਨੇ ਕਿਹਾ ਕਿ ਤੁਸੀਂ ਵੀ ਮੇਰੀ ਸਥਿਤੀ ਸਮਝ ਸਕਦੇਹੋ ਜਿਸ ਸੁਪਨੇ ਨੂੰ ਕਈ ਪੀੜ੍ਹੀਆਂ ਨੇ ਸਾਲਾਂ ਤੱਕ ਆਪਣੇ ਦਿਲ ਵਿਚ ਇਕ ਸੰਕਲਪ ਦੀ ਤਰ੍ਹਾਂ ਆਪਣੇ ਦਿਲ ਵਿਚ ਜੀਆ, ਮੈਂ ਇਸ ਦੀ ਸਿੱਧੀ ਸਮੇਂ ਹਾਜ਼ਰ ਹੋਣ ਦੀ ਸੁਭਾਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜਿਵੇਂ ਸਾਡੇ ਸ਼ਾਸਤਰਾਂ ਵਿਚ ਵੀ ਕਿਹਾ ਗਿਆ ਹੈ ਕਿ ਸਾਨੂੰ ਈਸ਼ਵਰ ਦੇ ਯੱਗ, ਪੂਜਾ ਲਈ ਖੁਦ ਵਿਚ ਵੀ ਦੈਵੀ ਚੇਤਨਾ ਜਾਗ੍ਰਿਤ ਕਰਨੀ ਹੁੰਦੀ ਹੈ। ਇਸ ਲਈ ਸ਼ਾਸਤਰਾਂ ਵਿਚ ਵਰਤ ਤੇ ਮੁਸ਼ਕਲ ਨਿਯਮ ਦੱਸੇ ਗਏ ਹਨ ਜਿਨ੍ਹਾਂ ਨੇ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਪਾਲਣ ਕਰਨਾ ਹੁੰਦਾ ਹੈ। ਉਸੇ ਮੁਤਾਬਕ ਮੈਂ ਅੱਜ ਤੋਂ 11 ਦਿਨ ਦਾ ਖਾਸ ਅਨੁਸ਼ਠਾਨ ਸ਼ੁਰੂ ਕਰ ਰਿਹਾ ਹਾਂ।
ਉਨ੍ਹਾਂ ਕਿਹਾ ਕਿ ਮੇਰੀ ਇਹ ਕਿਸਮਤ ਹੈ ਕਿ 11 ਦਿਨ ਦੇ ਆਪਣੇ ਅਨੁਸ਼ਠਾਨ ਦੀ ਸ਼ੁਰੂਆਤ ਮੈਂ ਨਾਸਿਕ ਧਾਮ ਪੰਚਵਟੀ ਤੋਂ ਕਰ ਰਿਹਾ ਹਾਂ। ਪੰਚਵਟੀ ਜੋਂ ਪਵਿੱਤਰ ਧਰਤੀ ਹੈ ਜਿਥੇ ਪ੍ਰਭੂ ਸ਼੍ਰੀਰਾਮ ਨੇ ਕਾਫੀ ਸਮਾਂ ਬਿਤਾਇਆ ਸੀ ਤੇ ਅੱਜ ਮੇਰੇ ਲਈ ਇਹ ਬਹੁਤ ਹੀ ਸੁਖਦ ਸੰਜੋਗ ਇਹ ਵੀ ਹੈ ਕਿ ਅੱਜ ਸਵਾਮੀ ਵਿਵੇਕਾਨੰਦ ਜੀ ਦੀ ਜਨਮ ਜਯੰਤੀ ਹੈ। ਇਸ ਦੇ ਨਾਲ ਹੀ ਅੱਜ ਮਾਤਾ ਜੀਜੀਬਾਈ ਜੀ ਦੀ ਵੀ ਜਨਮ ਜਯੰਤੀ ਹੈ।
ਇਹ ਵੀ ਪੜ੍ਹੋ : AGTF ਨੇ ਬ.ਦਮਾ.ਸ਼ ਕੈਲਾਸ਼ ਖਿਚਨ ਨੂੰ ਕੀਤਾ ਗ੍ਰਿਫਤਾਰ, DGP ਗੌਰਵ ਯਾਦਵ ਨੇ ਟਵੀਟ ਜਾਣਕਾਰੀ ਕੀਤੀ ਸਾਂਝੀ
ਮੈਂ ਮਾਤਾ ਜੀਜਾਬਾਈ ਨੂੰ ਯਾਦ ਕਰ ਰਿਹਾ ਹਾਂ ਤਾਂ ਸਹਿਜ ਤੌਰ ‘ਤੇ ਮੈਨੂੰ ਆਪਣੀ ਮਾਂ ਦੀ ਯਾਦ ਆਉਣਾ ਸੁਭਾਵਕ ਹੈ। ਮੇਰੀ ਮਾਂ ਜੀਵਨ ਦੇ ਅਖੀਰ ਤੱਕ ਮਾਲਾ ਜਪਦੇ ਹੋਏ ਸੀਤਾਰਾਮ ਦਾ ਨਾਮ ਭਜਿਆ ਕਰਦੀ ਸੀ।
ਵੀਡੀਓ ਲਈ ਕਲਿੱਕ ਕਰੋ –