ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਦਸੰਬਰ ਨੂੰ ਮੁੰਬਈ-ਨਾਗਪੁਰ ਸਮ੍ਰਿੱਧੀ ਐਕਸਪ੍ਰੈਸਵੇਅ ਦਾ ਉਦਘਾਟਨ ਕਰਨਗੇ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਗਪੁਰ ਤੋਂ ਸ਼ਿਰਡੀ ਤੱਕ ਮੁਕੰਮਲ ਹੋਏ ਹਿੱਸੇ ਦਾ ਉਦਘਾਟਨ ਕਰਨਗੇ। ਜਦਕਿ ਐਕਸਪ੍ਰੈਸਵੇਅ ਦਾ ਬਾਕੀ ਹਿੱਸਾ ਅਗਲੇ 6 ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ। ਮੀਡੀਆ ਰਿਪੋਰਟ ਅਨੁਸਾਰ, ‘ਹਿੰਦੂ ਹਿਰਦੇ ਸਮਰਾਟ ਬਾਲਾਸਾਹਿਬ ਠਾਕਰੇ ਮਹਾਰਾਸ਼ਟਰ ਸਮਰਿਧੀ ਮਹਾਮਾਰਗ’ 6 ਮਾਰਗੀ ਪਹੁੰਚ-ਨਿਯੰਤਰਿਤ ਹਾਈਵੇਅ ਹੈ। ਮੁੰਬਈ-ਪੁਣੇ ਐਕਸਪ੍ਰੈਸਵੇਅ ਤੋਂ ਬਾਅਦ ਇਹ ਰਾਜ ਦਾ ਦੂਜਾ ਐਕਸਪ੍ਰੈਸਵੇਅ ਹੈ।
ਉਪ ਮੁੱਖ ਮੰਤਰੀ ਫੜਨਵੀਸ ਨੇ ਕਿਹਾ, ‘ਸਾਡੇ ਲਈ ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਗਪੁਰ-ਮੁੰਬਈ ਸਮ੍ਰਿਧੀ ਐਕਸਪ੍ਰੈਸਵੇਅ ਦਾ ਉਦਘਾਟਨ ਕਰਨਗੇ। ਉਹ ਨਾਗਪੁਰ ਤੋਂ ਸ਼ਿਰਡੀ ਤੱਕ 500 ਕਿਲੋਮੀਟਰ ਲੰਬੇ ਸੈਕਸ਼ਨ ਦਾ ਉਦਘਾਟਨ ਕਰਨਗੇ, ਜੋ ਕਿ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਬਚੇ ਹਿੱਸੇ ਨੂੰ ਅਗਲੇ 6 ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਫਿਰ ਭੂਚਾਲ ਨਾਲ ਦਹਿਲਿਆ ਇੰਡੋਨੇਸ਼ੀਆ, ਰਿਕਟਰ ਪੈਮਾਨੇ ‘ਤੇ 6.4 ਰਹੀ ਤੀਬਰਤਾ
ਉਨ੍ਹਾਂ ਕਿਹਾ ਕਿ ਐਕਸਪ੍ਰੈਸ ਵੇਅ ਰੂਟ ‘ਤੇ ਨਵਾਂ ਆਰਥਿਕ ਗਲਿਆਰਾ ਬਣਾਇਆ ਜਾਵੇਗਾ ਅਤੇ ਇਸ ਐਕਸਪ੍ਰੈਸਵੇਅ ਰਾਹੀਂ 14 ਜ਼ਿਲ੍ਹਿਆਂ ਨੂੰ ਜੋੜਿਆ ਜਾਵੇਗਾ ਅਤੇ ਬੰਦਰਗਾਹ ਨਾਲ ਵੀ ਜੋੜਿਆ ਜਾਵੇਗਾ। ਫੜਨਵੀਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਐਕਸਪ੍ਰੈੱਸ ਵੇਅ ਵਿਦਰਭ, ਮਰਾਠਵਾੜਾ ਅਤੇ ਪੂਰੇ ਮਹਾਰਾਸ਼ਟਰ ‘ਚ ਖੁਸ਼ਹਾਲੀ ਲਿਆਵੇਗਾ। ਦੱਸ ਦੇਈਏ ਕਿ 49,250 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 701 ਕਿਲੋਮੀਟਰ ਲੰਬਾ ਐਕਸਪ੍ਰੈੱਸ ਵੇਅ 11 ਜ਼ਿਲਿਆਂ ‘ਚ ਫੈਲੇ 392 ਪਿੰਡਾਂ ‘ਚੋਂ ਗੁਜ਼ਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: