
PMmodi tribute Ameen Sayani
ਅਮੀਨ ਸਯਾਨੀ ਨੂੰ ਰੇਡੀਓ ਦੀ ਦੁਨੀਆ ਦਾ ਬਾਦਸ਼ਾਹ ਕਿਹਾ ਜਾਂਦਾ ਹੈ। 50 ਹਜ਼ਾਰ ਤੋਂ ਵੱਧ ਸ਼ੋਅ ਕਰਨ ਦੇ ਨਾਲ-ਨਾਲ ਰੇਡੀਓ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ। ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਮੀਨ ਸਯਾਨੀ ਦੀ ਜਾਨ ਚਲੀ ਗਈ। ਪ੍ਰਸਿੱਧ ਰੇਡੀਓ ਘੋਸ਼ਣਾਕਾਰ ਅਮੀਨ ਸਯਾਨੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਰੇਡੀਓ ‘ਤੇ ਸ਼੍ਰੀ ਅਮੀਨ ਸਯਾਨੀ ਜੀ ਦੀ ਸੁਨਹਿਰੀ ਆਵਾਜ਼ ਵਿੱਚ ਇੱਕ ਸੁਹਜ ਅਤੇ ਨਿੱਘ ਸੀ ਜਿਸ ਨੇ ਉਨ੍ਹਾਂ ਨੂੰ ਕਈ ਪੀੜ੍ਹੀਆਂ ਵਿੱਚ ਪ੍ਰਸਿੱਧ ਬਣਾਇਆ। ਆਪਣੇ ਕੰਮ ਦੁਆਰਾ, ਉਨ੍ਹਾਂ ਨੇ ਭਾਰਤੀ ਪ੍ਰਸਾਰਣ ਦੇ ਵਿਕਾਸ ਵਿੱਚ ਯੋਗਦਾਨ ਪਾਇਆ। ਰੇਡੀਓ ਵਿੱਚ ਕ੍ਰਾਂਤੀ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਆਪਣੇ ਸਰੋਤਿਆਂ ਨਾਲ ਇੱਕ ਡੂੰਘਾ ਰਿਸ਼ਤਾ ਕਾਇਮ ਕੀਤਾ। ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਸਾਰੇ ਰੇਡੀਓ ਪ੍ਰੇਮੀਆਂ ਨਾਲ ਹਮਦਰਦੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”

PMmodi tribute Ameen Sayani
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .