ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਮਾਛੀਵਾੜਾ ਦੇ ਪਿੰਡ ਪੰਜਗਰਾਈ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਟੀਚਰ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਕੂਲ ਦੀ ਛੁੱਟੀ ਤੋਂ ਬਾਅਦ ਟੀਚਰ ਨੇ ਕਲਾਸ ਰੂਮ ‘ਚ ਜਾ ਕੇ ਇਹ ਖੌਫਨਾਕ ਕਦਮ ਚੁੱਕਿਆ। ਟੀਚਰ ਨੂੰ ਪੱਖੇ ਨਾਲ ਲਟਕਦਾ ਦੇਖ ਕੇ ਸਕੂਲ ‘ਚ ਹਾਹਾਕਾਰ ਮੱਚ ਗਈ। ਮ੍ਰਿਤਕਾ ਦੀ ਪਛਾਣ ਸਿਮਰਨਜੀਤ ਕੌਰ (22) ਵਾਸੀ ਟਾਂਡਾ ਕੁਸ਼ਲ ਸਿੰਘ ਵਜੋਂ ਹੋਈ ਹੈ।
ਉਸ ਦੇ ਪਿਤਾ ਮੋਹਨ ਸਿੰਘ ਨੇ ਦੱਸਿਆ ਕਿ ਬੇਟੀ ਈਟੀਟੀ ਪਾਸ ਸੀ। ਉਹ ਪਿਛਲੇ 1 ਸਾਲ ਤੋਂ ਪਿੰਡ ਪੰਜਗਰਾਈ ਦੇ ਇੱਕ ਸਰਕਾਰੀ ਸਕੂਲ ਵਿੱਚ ਪ੍ਰਾਈਵੇਟ ਤੌਰ ’ਤੇ ਤਾਇਨਾਤ ਸੀ। ਉਹ ਪ੍ਰਾਈਵੇਟ ਤੌਰ ‘ਤੇ ਬੀ.ਏ ਵੀ ਕਰ ਰਹੀ ਸੀ। ਸ਼ਨੀਵਾਰ ਨੂੰ ਸਕੂਲ ਦੀ ਛੁੱਟੀ ਹੋਈ। ਸਾਰੇ ਬੱਚੇ ਚਲੇ ਗਏ।
ਇਸ ਤੋਂ ਬਾਅਦ ਟੀਚਰ ਨੇ ਕਲਾਸ ਰੂਮ ਵਿੱਚ ਜਾ ਕੇ ਆਪਣੇ ਦੁਪੱਟੇ ਨਾਲ ਫਾਹਾ ਲੈ ਲਿਆ। ਇਸੇ ਦੌਰਾਨ ਇਕ ਵਿਅਕਤੀ ਬੱਚੇ ਨੂੰ ਲੈਣ ਸਕੂਲ ਆਇਆ, ਜਿਸ ਨੇ ਟੀਚਰ ਨੂੰ ਕਮਰੇ ਵਿਚ ਛੱਤ ਵਾਲੇ ਪੱਖੇ ਨਾਲ ਲਟਕਦਾ ਦੇਖ ਕੇ ਰੌਲਾ ਪਾ ਦਿੱਤਾ।
ਇਹ ਵੀ ਪੜ੍ਹੋ : ਪਟਿਆਲਾ : ਬਾਈਕ ਚੋਰ ਨੂੰ ਫੜ ਪਾਏ ਹਾਰ, ਪਿੰਡ ਵਾਲਿਆਂ ਨੇ ਕੀਤਾ ਸਵਾਗਤ, ਦੱਸੀ ਅਜਿਹਾ ਕਰਨ ਦੀ ਵਜ੍ਹਾ
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਜਸਪਿੰਦਰ ਸਿੰਘ ਮੌਕੇ ’ਤੇ ਪੁੱਜੇ। ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਅਤੇ ਸਕੂਲ ਸਟਾਫ਼ ਨਾਲ ਗੱਲਬਾਤ ਕੀਤੀ। ਪਰ ਟੀਚਰ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮ੍ਰਿਤਕ ਦਾ ਮੋਬਾਈਲ ਕਬਜ਼ੇ ਵਿੱਚ ਲੈ ਲਿਆ ਹੈ, ਜਿਸ ਤੋਂ ਇਸ ਗੱਲ ਦੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ ਕਿ ਉਸ ਨੇ ਖੁਦਕੁਸ਼ੀ ਕਿਉਂ ਕੀਤੀ।
ਵੀਡੀਓ ਲਈ ਕਲਿੱਕ ਕਰੋ -: