ਚੰਡੀਗੜ੍ਹ ਪੁਲਿਸ ਨੇ 11 ਮਾਰਚ ਨੂੰ ਐਲਾਂਟੇ ਮਾਲ ਵਿਖੇ ਕੈਸ਼ ਕੁਲੈਕਟਰ ਤੋਂ 11 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਕੁੜੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿਥੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ‘ਚ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਦੋਸ਼ੀਆਂ ਨੇ ਸੋਮਵਾਰ ਦੁਪਹਿਰ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਦੋਂ ਹਿਟਾਚੀ ਕੰਪਨੀ ਦਾ ਕੈਸ਼ ਕਸਟਡੀ ਕਲੈਕਸ਼ਨ ਦਾ ਕੰਮ ਕਰਨ ਵਾਲਾ ਮੁਲਾਜ਼ਮ ਐਲਾਂਟੇ ਮਾਲ ਦੀ ਲਿਫਟ ਤੋਂ ਪੈਸੇ ਇਕੱਠੇ ਕਰਕੇ ਵਾਪਸ ਆ ਰਿਹਾ ਸੀ। ਉਸ ਨੇ ਕੈਸ਼ ਕੁਲੈਕਟਰ ਦੀਆਂ ਅੱਖਾਂ ਵਿਚ ਸਪਰੇਅ ਕਰ ਦਿੱਤਾ। ਇਸ ਤੋਂ ਬਾਅਦ ਉਹ ਪੈਸੇ ਲੈ ਕੇ ਉਥੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਕਬੂਕਰ ਲਿਆ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ 5 ਲੱਖ 33 ਹਜ਼ਾਰ 200 ਰੁਪਏ ਦੇ ਨਾਲ-ਨਾਲ 100 ਰੁਪਏ ਵਾਲਾ ਪਰਸ, ਆਧਾਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਲੀਨ ਅਲਵਾ ਵਾਸੀ ਸੈਕਟਰ-36, ਰਾਹੁਲ (24) ਵਾਸੀ ਕਜਹੇੜੀ ਅਤੇ ਰੁਪਿੰਦਰ ਸਿੰਘ (33) ਵਾਸੀ ਫੇਜ਼-3ਬੀ-1 ਮੁਹਾਲੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ ‘ਤੋਂ ਸਾਹਮਣੇ ਆਈ ਮੰਦਭਾਗੀ ਘਟਨਾ, ਸਟੇਟਸ ਪਾ ਕੇ ਦੁਨੀਆ ਛੱਡ ਗਈ ਨਵੀਂ ਵਿਆਹੀ ਕੁੜੀ
ਦੱਸਿਆ ਜਾ ਰਿਹਾ ਹੈ ਮੁਲਜ਼ਮ ਕੁੜੀ ਪਹਿਲਾਂ ਮਾਲ ‘ਚ ਕੰਮ ਕਰਦੀ ਸੀ। ਮੁਲਜ਼ਮਾਂ ਵਿੱਚ ਰਾਹੁਲ ਪ੍ਰਾਈਵੇਟ ਡਰਾਈਵਰ ਵਜੋਂ ਕੰਮ ਕਰਦਾ ਹੈ ਜਦਕਿ ਰੁਪਿੰਦਰ ਸਿੰਘ ਮੁਹਾਲੀ ਸਥਿਤ ਜੁਝਾਰ ਟਰਾਂਸਪੋਰਟ ਵਿੱਚ ਠੇਕੇਦਾਰ ਹੈ ਅਤੇ ਫਿਲਹਾਲ ਉਸ ਦੀ ਪ੍ਰੇਮਿਕਾ ਕੋਈ ਕੰਮ ਨਹੀਂ ਕਰਦੀ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: