ਸੂਬੇ ਦੇ ਵਿੱਚ ਸਾਢੇ ਤਿੰਨ ਲੱਖ ਤੋਂ ਵੱਧ ਬਿਜਲੀ ਕਨੈਕਸ਼ਨ ਕੋਇਲੇ ਦੀ ਕਮੀ ਦੇ ਕਰਕੇ ਕੱਟਾਂ ਦੀ ਚਪੇਟ ‘ਚ ਆਏ ਹਨ। ਪਾਵਰਕੌਮ ਨੇ ਲੋਡ ਸ਼ੈਡਿੰਗ ਦਾ ਪਲਾਨ ਤਿਆਰ ਕੀਤਾ ਹੈ। ਜਿਸਦੇ ਤਹਿਤ ਸਾਰੇ ਜ਼ਿਲ੍ਹਿਆਂ ਨੂੰ ਅਲੱਗ-ਅਲੱਗ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਪਿਛਲੇ 13 ਦਿਨਾਂ ਦੀ ਗੱਲ ਕਰੀਏ ਤਾਂ ਪਾਵਰਕਾਮ ਨੇ ਬਿਜਲੀ ਦੀ ਖ਼ਰੀਦ ‘ਤੇ 311 ਕਰੋੜ ਰੁਪਏ ਦਾ ਖ਼ਰਚਾ ਕਰਕੇ ਬਿਜਲੀ ਖਰੀਦੀ ਹੈ।
ਪਿਛਲੇ 13 ਦਿਨਾਂ ‘ਚੋਂ ਸਭ ਤੋਂ ਵੱਧ ਬਿਜਲੀ 12 ਅਕਤੂਬਰ ਨੂੰ ਖਰੀਦੀ ਗਈ ਜਦ ਕਿ 13 ਅਕਤੂਬਰ ਨੂੰ 30 ਕਰੋੜ ਮਿਲੀਅਨ ਯੂਨਿਟ ਬਿਜਲੀ ਖਰੀਦੀ ਹੈ। ਜਾਣਕਾਰੀ ਮੁਤਾਬਿਕ 12 ਅਕਤੂਬਰ ਨੂੰ ਮੰਗ 10 ਹਜ਼ਾਰ ਮੈਗਾਵਾਟ ਦੇ ਕਰੀਬ ਰਹੀ ਸੀ ਤੇ 13 ਅਕਤੂਬਰ ਨੂੰ 7 ਹਜ਼ਾਰ ਦੇ ਕਰੀਬ ਹੋ ਗਈ।
Lauki Kofta Recipe | ਲੋਕੀ ਕੋਫਤਾ ਬਨਾਉਣ ਦਾ ਆਸਾਨ ਤਰੀਕਾ | Bottle Gourd Curry Recipe
ਦੱਸ ਦਈਏ ਕਿ ਪੰਜਾਬ ਵਿੱਚ ਦਿਨ ਵੇਲੇ ਬਿਜਲੀ ਦੀ ਮੰਗ 9489 ਮੈਗਾਵਾਟ ਦਰਜ ਕੀਤੀ ਗਈ। ਇਸ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਪਾਵਰਕੌਮ ਨੂੰ ਪਿਛਲੇ 13 ਦਿਨਾਂ ‘ਚ ਬਾਹਰੋਂ 5110 ਮੈਗਾਵਾਟ ਬਿਜਲੀ ਖਰੀਦਣੀ ਪਈ। ਮੰਗਲਵਾਰ ਨੂੰ ਪਾਵਰਕੌਮ ਨੂੰ ਆਪਣੇ ਥਰਮਲਾਂ ਤੋਂ 998 ਮੈਗਾਵਾਟ, ਹਾਈਡਲਾਂ ਤੋਂ 314 ਮੈਗਾਵਾਟ, ਸੋਲਰ ਪ੍ਰਾਜੈਕਟਾਂ ਤੋਂ 73 ਮੈਗਾਵਾਟ ਅਤੇ ਪ੍ਰਾਈਵੇਟ ਥਰਮਲਾਂ ਤੋਂ 2483 ਮੈਗਾਵਾਟ ਬਿਜਲੀ ਪ੍ਰਾਪਤ ਹੋਈ। ਇਸ ਤਰ੍ਹਾਂ ਪਾਵਰਕਾਮ ਨੇ ਕੁੱਲ 3868 ਮੈਗਾਵਾਟ ਬਿਜਲੀ ਪੈਦਾ ਕੀਤੀ।