ਲੁਧਿਆਣਾ ਦੇ ਪਿੰਡ ਸੰਗੋਵਾਲ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੇ ਬੀਤੇ ਕੱਲ੍ਹ ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਲਗਾਤਾਰ ਪੈ ਰਹੇ ਮੀਂਹ ਕਾਰਨ ਛੱਤ ਤੇ ਭਰੇ ਪਾਣੀ ਨੂੰ ਕੱਢਣ ਸਮੇਂ ਇਹ ਦੁਖਦਾਈ ਘਟਨਾ ਵਾਪਰੀ। ਇਸ ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਲਗਾਤਾਰ ਪੈ ਰਹੇ ਮੀਂਹ ਕਾਰਨ ਘਰ ਦੀ ਛੱਤ ‘ਤੇ ਪਾਣੀ ਭਰ ਗਿਆ ਸੀ। ਛੋਟਾ ਭਰਾ ਛੱਤ ਤੋਂ ਪਾਣੀ ਕੱਢ ਰਿਹਾ ਸੀ ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ। ਛੋਟੇ ਭਰਾ ਨੂੰ ਕਰੰਟ ਲੱਗਣ ਮਗਰੋਂ ਵੱਡਾ ਭਰਾ ਉਸ ਨੂੰ ਬਚਾਉਣ ਗਿਆ ਸੀ। ਇਸ ਦੌਰਾਨ ਕਰੰਟ ਲੱਗਣ ਕਾਰਨ ਦੋਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨਾਮੀ ਬ.ਦਮਾ/ਸ਼ ਦੇ 2 ਸਾਥੀ ਕੀਤੇ ਗ੍ਰਿਫ਼ਤਾਰ, 5 ਗੈਰ-ਕਾਨੂੰਨੀ ਹ.ਥਿਆ/ਰ ਤੇ ਮੈਗਜ਼ੀਨ ਬਰਾਮਦ
ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨਾਂ ਦੀ ਉਮਰ 19 ਤੇ 21 ਸਾਲ ਦੀ ਹੀ ਸੀ। ਜਵਾਨ ਪੁੱਤਰਾਂ ਦੀ ਮੌਤ ਕਾਰਨ ਬਜ਼ੁਰਗ ਮਾਂ ਪਿਓ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਸਿਆ ਨੇ ਮ੍ਰਿਤਕ ਨੌਜਵਾਨਾਂ ਦੇ ਬਜ਼ੁਰਗ ਮਾਪਿਆਂ ਦੀ ਮਦਦ ਦੀ ਗੁਹਾਰ ਲਗਾਈ ਹੈ।
ਵੀਡੀਓ ਲਈ ਕਲਿੱਕ ਕਰੋ -:
























