ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਇਲਾਕੇ ਦੇ ਇੱਕ ਪਿੰਡ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਝੋਨੇ ਦੀ ਫ਼ਸਲ ‘ਤੇ ਕੀਟਨਾਸ਼ਕ ਸਪਰੇਅ ਕਰਦੇ ਸਮੇਂ ਕਰੰਟ ਲੱਗਣ ਨਾਲ ਦੋ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਘਟਨਾ ਪਿੰਡ ਨੰਗਲ ਝੌਰ ਵਿੱਚ ਵਾਪਰੀ, ਜਿੱਥੇ ਦੋ ਭਰਾ, ਰਾਜਨ ਮਸੀਹ (28) ਅਤੇ ਜਗਰਾਜ ਮਸੀਹ (35) ਇੱਕ ਖੇਤ ਵਿੱਚ ਕੀਟਨਾਸ਼ਕ ਸਪਰੇਅ ਕਰ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਾਜਨ ਮਸੀਹ ਦੀ ਮਾਤਾ ਕਾਂਤਾ ਪਤਨੀ ਕਸ਼ਮੀਰ ਮਸੀਹ ਨੇ ਦੱਸਿਆ ਕਿ ਰਾਜਨ ਮਸੀਹ ਅਤੇ ਉਸ ਦੀ ਭੈਣ ਦਾ ਬੇਟਾ ਜਗਤਾਰ ਮਸੀਹ ਦੋਨਾਂ ਨੂੰ ਨੰਗਲ ਝੌਰ ਪਿੰਡ ਤੋਂ ਸਪਰੇਅ ਕਰਨ ਲਈ ਫੋਨ ਆਇਆ ਸੀ ਅਤੇ ਦੋਨੇ ਭਰਾਂ 2 ਸਾਥੀਆਂ ਸਮੇਤ ਸਵੇਰੇ 8 ਵਜੇ ਨੰਗਲ ਸਪਰੇਅ ਕਰਨ ਆਏ ਸਨ। ਰਾਜਨ ਮਸੀਹ ਖੇਤਾਂ ਵਿੱਚ ਫ਼ਸਲ ਨੂੰ ਸਪਰੇਅ ਕਰ ਰਿਹਾ ਸੀ, ਜਿਸ ਦਾ ਪੈਰ ਖੇਤਾਂ ਵਿੱਚ ਪਈ ਹੋਈ ਬਿਜਲੀ ਦੀ ਤਾਰ ‘ਤੇ ਪਿਆ ਅਤੇ ਉਸ ਨੂੰ ਕਰੰਟ ਲੱਗ ਗਿਆ। ਉਸ ਦੀ ਮਾਸੀ ਦੀ ਮੁੰਡੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੀ ਚਪੇਟ ਵਿੱਚ ਆ ਗਿਆ ਜਿਸ ਕਾਰਨ ਦੋਨਾਂ ਦੀ ਮੌਕੇ ਉੱਤੇ ਮੌਤ ਹੋ ਗਈ ਹੈ। ਮ੍ਰਿਤਕ ਨੂੰ ਦੂਜੇ ਸਾਥੀਆਂ ਵੱਲੋਂ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਦੋਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਅੱਜ ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ, ਸ਼ਾਮ 5 ਵਜੇ ਕਰ ਸਕਦੇ ਨੇ ਵੱਡਾ ਐਲਾਨ
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਭਰਾਵਾਂ ਦੀ ਮੌਤ ਦਾ ਕਾਰਨ ਕਿਸਾਨ ਅਤੇ ਬਿਜਲੀ ਵਿਭਾਗ ਦੀ ਅਣਗੇਲੀ ਦਾ ਕਾਰਨ ਦੱਸਿਆ ਹੈ। ਦੋਵੇਂ ਮ੍ਰਿਤਕ ਭਰਾਂ ਦੋ-ਦੋ ਬੱਚੇ ਤੇ ਮਾਤਾ ਅਤੇ ਪਤਨੀ ਛੱਡ ਗਏ ਹਨ। ਪਰਿਵਾਰ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਮੁਲਜ਼ਮਾਂ ਉੱਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹਰਚੋਵਾਲ ਦੇ ਚੌਂਕੀ ਇੰਚਾਰਜ ਸ਼ਰਵਨ ਸਿੰਘ ਨੇ ਮੌਕੇ ਉੱਤੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























