ਬਟਾਲਾ ਪੁਲਿਸ ਅਧੀਨ ਪੈਂਦੇ ਚੰਦੂਮਾਜਾ ਵਿਚ ਗੈਂਗਵਾਰ ਦੀ ਘਟਨਾ ਵਾਪਰੀ ਹੈ। ਦੋ ਬਦਮਾਸ਼ਾਂ ਵਿਚਾਲੇ ਗੈਂਗਵਾਰ ਹੋਈ ਹੈ। ਚੰਦੂਮਾਜਾ ਦੇ ਰਹਿਣ ਵਾਲੇ ਬਦਮਾਸ਼ ਨਾਨਕ ਤੇ ਡਾਲੇ ਚੱਕ ਦੇ ਰਹਿਣ ਵਾਲੇ ਬਦਮਾਸ਼ ਮਦਨ ਵਿਚਾਲੇ ਗੋਲੀਬਾਰੀ ਹੋਈ ਹੈ। ਫਾਇਰਿੰਗ ਵਿਚ ਬਦਮਾਸ਼ ਮਦਨ ਜ਼ਖਮੀ ਹੋ ਗਿਆ ਹੈ ਜਦੋਂ ਕਿ ਨਾਨਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, ਬਿਜਲੀ ਕੁਨੈਕਸ਼ਨ ਲਈ 5,000 ਰੁਪਏ ਰਿਸ਼ਵਤ ਲੈਂਦਾ ਲਾਈਨਮੈਨ ਰੰਗੇ ਹੱਥੀਂ ਕਾਬੂ
ਜਾਣਕਾਰੀ ਮੁਤਾਬਕ ਦੋਵੇਂ ਦੋਵੇਂ ਬਦਮਾਸ਼ ਕੱਟੜ ਵਿਰੋਧੀ ਦੱਸੇ ਜਾ ਰਹੇ ਹਨ ਤੇ ਇਨ੍ਹਾਂ ਵਿਚਾਲੇ ਲੰਬੇ ਸਮੇਂ ਤੋਂ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ। ਦੋਵਾਂ ‘ਤੇ ਪਹਿਲਾਂ ਤੋਂ ਕਈ ਮੁਕੱਦਮੇ ਦਰਜ ਹਨ। ਬੀਤੀ ਰਾਤ ਇਹ ਘਟਨਾ ਵਾਪਰੀ ਜਿਥੇ ਦੋਵੇਂ ਵਿਰੋਧੀ ਆਹਮੋ-ਸਾਹਮਣੇ ਹੋਏ ਤੇ ਦੋਵਾਂ ਵਿਚਾਲੇ ਗੈਂਗਵਾਰ ਹੋਈ। ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।