ਪੰਜਾਬ ਦੇ ਖਿਡਾਰੀ ਖੇਡਾਂ ਵਿੱਚ ਲਗਾਤਾਰ ਪੰਜਾਬ ਸਮੇਤ ਦੂਜੇ ਰਾਜਾਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਵੱਡੇ ਮੁਕਾਮ ਹਾਸਿਲ ਕਰਦੇ ਨਜ਼ਰ ਆ ਰਹੇ ਹਨ। ਬਰਨਾਲਾ ਦੇ ਰਹਿਣ ਵਾਲੇ ਦੋ ਖਿਡਾਰੀਆਂ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਕਰਵਾਈ ਜਾ ਰਹੀ ਯੂਨੀਅਨ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਦੇਵਫਾਈਨਲ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤ ਕੇ ਪੂਰੇ ਬਰਨਾਲਾ ਦਾ ਨਾਮ ਰੋਸ਼ਨ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਕਈ ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ।

ਸੋਲਨ ਵਿੱਚ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ ਬਰਨਾਲਾ ਦੇ ਵਾਈ.ਐਸ ਸਕੂਲ ਹੰਡਿਆਇਆ ਤੇ ਅਨੂਰੀਤ ਕੌਰ ਨੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਫਾਈਨਲ ਮੈਚ ਵਿੱਚ ਉਡੀਸਾ ਦੀ ਖਿਡਾਰਣ ਨੂੰ 5.7 ਪੁਆਇੰਟ ਨਾਲ ਹਰਾ ਕੇ ਫਾਈਨਲ ਤੇ ਗੋਲਡ ਮੈਡਲ ਤੇ ਕਬਜ਼ਾ ਕੀਤਾ। ਅਨੁਰੀਤ ਕੌਰ ਪਿਛਲੇ ਤਿੰਨ ਸਾਲਾਂ ਤੋਂ ਗੋਲਡ ਮੈਡਲ ਜਿੱਤ ਕੇ ਲਿਆ ਰਹੀ ਹੈ। ਗੋਲਡ ਮੈਡਲ ਜੇਤੂ ਖਿਡਾਰਨ ਅਨੁਰੀਤ ਕੌਰ ਤਿੰਨ ਭੈਣਾਂ ਹੀ ਹਨ। ਜਿਸ ਵੱਲੋਂ ਸੁਨੇਹਾ ਦਿੰਦੇ ਕਿਹਾ ਗਿਆ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ। ਇਸ ਮੌਕੇ ਅਨੁਰੀਤ ਦੇ ਪਿਤਾ ਕੁਲਦੀਪ ਸਿੰਘ ਅਤੇ ਮਾਤਾ ਹਰਪ੍ਰੀਤ ਕੌਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਨੇ ਆਪਣੀ ਧੀ ਤੇ ਮਾਣ ਮਹਿਸੂਸ ਕਰਦਿਆਂ ਹੋਇਆ ਖੁਸ਼ੀ ਮਹਿਸੂਸ ਕੀਤੀ।

ਉਹਨਾਂ ਦੱਸਿਆ ਕਿ ਅਨੁਰੀਤ ਸਮੇਤ ਉਨਾਂ ਦੀਆਂ ਦੋ ਹੋਰ ਧੀਆਂ ਹਨ ਅਤੇ ਉਸ ਦੇ ਭਰਾ ਦੇ ਵੀ ਦੋ ਧੀਆਂ ਹਨ। ਪਰਿਵਾਰ ਵਿੱਚ ਪੰਜ ਧੀਆਂ ਵਾਲਾ ਇਹ ਪਰਿਵਾਰ ਹੈ,ਜਿਸ ਵਿੱਚ ਅਨੁਰਿਤ ਕੌਰ ਨੇ ਅੱਜ ਗੋਲਡ ਮੈਡਲ ਜਿੱਤ ਕੇ ਸਾਨੂੰ ਪੁੱਤ ਦੀ ਕਮੀ ਨੂੰ ਮਹਿਸੂਸ ਨਹੀਂ ਹੋਣ ਦਿੱਤੀ ਉਹਨਾਂ ਕਿਹਾ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਜਿਸ ਲਈ ਮੈਨੂੰ ਆਪਣੀ ਧੀ ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਜਿੱਥੇ ਅੱਜ ਉਹਨਾਂ ਦੀ ਧੀ ਗੋਲਡ ਮੈਡਲ ਜਿੱਤ ਕੇ ਬਰਨਾਲਾ ਪਹੁੰਚੀ ਪਰ ਕੋਈ ਵੀ ਰਾਜਨੀਤਿਕ ਪਾਰਟੀ ਦਾ ਲੀਡਰ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਉਹਨਾਂ ਦੇ ਸਵਾਗਤ ਲਈ ਨਹੀਂ ਪਹੁੰਚਿਆ। ਜਿਸ ਨਾਲ ਉਹਨਾਂ ਦਾ ਮਨ ਦੁਖੀ ਹੈ।
ਉਹਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰ ਰਹੀ ਹੈ ਪਰ ਦੂਜੇ ਪਾਸੇ ਗੋਲਡ ਮੈਡਲ ਜਿੱਤ ਕੇ ਲਿਆਉਣ ਵਾਲੇ ਬੱਚਿਆਂ ਨੂੰ ਕੋਈ ਸਹਿਯੋਗ ਨਹੀਂ ਮਿਲ ਰਿਹਾ, ਜਿਸ ਕਾਰਨ ਬੱਚਿਆਂ ਦੀ ਖੇਡ ਤੇ ਅਸਰ ਪੈ ਰਿਹਾ ਹੈ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਚੰਗੇ ਖਿਡਾਰੀਆਂ ਦੀ ਖੇਡਾਂ ਵਿੱਚ ਸਹਿਯੋਗ ਕਰੇ ਤਾਂ ਖਿਡਾਰੀ ਹੋਰ ਜਿੱਤ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੋਸ਼ਨ ਕਰ ਸਕਦੇ ਹਨ। ਪਰਿਵਾਰ ਆਪਣੇ ਬੱਚਿਆਂ ਨੂੰ ਆਪਣੇ ਹੀ ਖਰਚੇ ਤੇ ਖੇਡਣ ਲਈ ਭੇਜਦੇ ਰਹੇ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਕਟਾਈ ‘ਤੇ ਲਗਾਈ ਪਾਬੰਦੀ
ਦੂਜੇ ਪਾਸੇ ਗੋਲਡ ਮੈਡਲ ਜਿੱਤ ਕੇ ਲਿਆਉਣ ਵਾਲੇ ਖੁਸ਼ਪ੍ਰੀਤ ਸਿੰਘ ਨੇ ਵੀ ਇਸ ਗੋਲਡ ਮੈਡਲ ਜਿੱਤ ਦਾ ਸਿਹਰਾ ਆਪਣੇ ਸਕੂਲ ਕੋਚ ਆਪਣੇ ਮਾਪਿਆਂ ਨੂੰ ਦਿੱਤਾ ਜਿਨਾਂ ਦੇ ਬਦੌਲਤ ਉਹਨਾਂ ਨੇ ਗੋਲਡ ਮੈਡਲ ਜਿੱਤ ਅੱਜ ਵਾਪਸ ਬਰਨਾਲਾ ਪਹੁੰਚੇ ਹਨ। ਇਸ ਮੌਕੇ ਵਾਈ.ਐਸ ਸਕੂਲ ਹੰਡਿਆਇਆ ਦੇ ਸਕੂਲ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਖੁਸ਼ੀ ਮਨਾਉਂਦੇ ਕਿਹਾ ਕਿ ਉਹਨਾਂ ਦੇ ਸਕੂਲ ਦੇ ਦੋ ਖਿਡਾਰੀਆਂ ਨੇ ਗੋਲਡ ਮੈਡਲ ਜਿੱਤ ਕੇ ਮਾਪਿਆਂ, ਸਕੂਲ ਸਮੇਤ ਜ਼ਿਲਾ ਬਰਨਾਲਾ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।
ਉਹਨਾਂ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਵਿੱਚ ਵਿਸ਼ੇਸ਼ ਤੌਰ ਤੇ ਵੱਖੋ ਵੱਖਰੀਆਂ ਖੇਡਾਂ ਲਈ ਸਪੈਸ਼ਲ ਕੋਚ ਨਿਯੁਕਤ ਕੀਤੇ ਗਏ ਹਨ। ਤਾਂ ਜੋ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਖੇਡਣ ਨਾਲ ਵੀ ਜੋੜਿਆ ਜਾ ਸਕੇ। ਹੁਣ ਤੱਕ ਸਕੂਲ ਦੇ ਖਿਡਾਰੀਆਂ ਨੇ ਗੋਲਡ ਮੈਡਲ ਜਿੱਤ ਕੇ ਕਈ ਵੱਡੇ ਰਿਕਾਰਡ ਬਣਾਏ ਹਨ। ਇਹਨਾਂ ਦੋਵੇਂ ਗੋਲਡ ਮੈਡਲ ਜੇਤੂ ਖਿਡਾਰੀਆਂ ਦੇ ਸਵਾਗਤ ਲਈ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ। ਹੈਲੋ ਤਾਂ ਜੋ ਉਹਨਾਂ ਦਾ ਹੌਸਲਾ ਹੋਰ ਵੱਧ ਸਕੇ।
ਜਿੱਥੇ ਗੋਲਡ ਮੈਡਲ ਜਿੱਤ ਕੇ ਖਿਡਾਰੀ ਬਰਨਾਲਾ ਵਿੱਚ ਪਹੁੰਚੇ ਉੱਥੇ ਉਹਨਾਂ ਦਾ ਨਿੱਘਾ ਸਵਾਗਤ ਸਕੂਲ ਪ੍ਰਬੰਧਕਾਂ , ਸਮਾਜ ਸੇਵੀ ਸੰਸਥਾਵਾਂ ਸਮੇਤ ਪਰਿਵਾਰਿਕ ਮੈਂਬਰਾਂ ਵੱਲੋਂ ਕੀਤਾ ਗਿਆ। ਪਰ ਕੋਈ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ ਅਤੇ ਰਾਜਨੀਤਿਕ ਲੀਡਰ ਨਹੀਂ ਪਹੁੰਚਿਆ। ਜੇਕਰ ਮੌਜੂਦਾ ਸਰਕਾਰ ਤੇ ਖੇਡ ਵਿਭਾਗ ਵੱਲੋਂ ਅਜਿਹੇ ਗੋਲਡ ਮੈਡਲ ਜੇਤੂ ਖਿਡਾਰੀਆਂ ਦਾ ਹੌਸਲਾ ਅਫਜਾਈ ਹੋਰ ਕੀਤਾ ਜਾਵੇ ਪੰਜਾਬ ਵਿੱਚੋਂ ਹੋਰ ਵੀ ਨੈਸ਼ਨਲ ਖਿਡਾਰੀ ਦੀ ਗਿਣਤੀ ਵੱਧ ਸਕਦੀ ਹੈ। ਜਿਸ ਲਈ ਸਰਕਾਰ ਅਤੇ ਖੇਡ ਵਿਭਾਗ ਨੂੰ ਸੋਚਣ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -:
























