ਫਾਜ਼ਿਲਕਾ ਅਬੋਹਰ ਹਾਈਵੇ ‘ਤੇ ਇਕ ਟਰੱਕ ਡਰਾਈਵਰ ਦੇ ਸੁੱਤੇ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਦਾ ਡ੍ਰਾਈਵਰ ਗੱਡੀ ਦੇ ਵਿਚਕਾਰ ਹੀ ਫਸ ਗਿਆ। ਲੋਕਾਂ ਨੇ ਟ੍ਰੈਕਟਰ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਤਾਂ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ।
ਸਥਾਨਕ ਵਾਸੀ ਜਗਰਾਜ ਸਿੰਘ ਨੇ ਦੱਸਿਆ ਕਿ ਅਰਬੀ ਨਾਲ ਭਰਿਆ ਇੱਕ ਟਰੱਕ ਅਬੋਹਰ ਤੋਂ ਅਤੇ ਦੂਜਾ ਟਰੱਕ ਫਾਜ਼ਿਲਕਾ ਵੱਲੋਂ ਆ ਰਿਹਾ ਸੀ। ਇਸ ਦੌਰਾਨ ਪਿੰਡ ਖੂਈਖੇੜਾ ਦੀ ਢਾਣੀ ਸੈਣਭਗਤ ਨੇੜੇ ਦੋਵਾਂ ਵਿਚਾਲੇ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਇਹ ਹਾਦਸਾ ਟਰੱਕ ਡਰਾਈਵਰ ਦੇ ਅਚਾਨਕ ਸੌਂ ਜਾਣ ਕਾਰਨ ਵਾਪਰਿਆ।
ਇਹ ਵੀ ਪੜ੍ਹੋ : ਸਾਬਕਾ ਕਬੱਡੀ ਖਿਡਾਰੀ ਦੀ ਹੋਈ ਮੌ.ਤ, ਮਸ਼ੀਨ ’ਤੇ ਕੰਡਿਆਲੀ ਤਾਰ ਦੀ ਲਪੇਟ ’ਚ ਆਉਣ ਕਾਰਨ ਵਾਪਰਿਆ ਹਾ.ਦਸਾ
ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਟਰੱਕ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਹਾਦਸੇ ਵਿੱਚ ਇੱਕ ਟਰੱਕ ਵਿੱਚ ਡ੍ਰਾਈਵਰ ਸਮੇਤ ਦੋ ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਇੱਕ ਟਰੱਕ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ। ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਦੂਜੇ ਟਰੱਕ ਵਿੱਚ ਦੋ ਵਿਅਕਤੀ ਸਵਾਰ ਸਨ, ਜਿਨ੍ਹਾਂ ਨੂੰ ਵੀ ਸੱਟਾਂ ਲੱਗੀਆਂ।
ਵੀਡੀਓ ਲਈ ਕਲਿੱਕ ਕਰੋ -: