ਬਠਿੰਡਾ ਦੀ ਸਰਹਿੰਦ ਨਹਿਰ ‘ਚ ਨਹਾਉਣ ਗਏ ਦੋ ਨੌਜਵਾਨ ਰੁੜ੍ਹ ਗਏ। ਘਟਨਾ ਦਾ ਪਤਾ ਲੱਗਦੇ ਹੀ ਸਹਾਰਾ ਜਨ ਸੇਵਾ ਸੰਸਥਾ ਦੇ ਵਲੰਟੀਅਰ ਤੇ ਪੁਲਿਸ ਮੌਕੇ ‘ਤੇ ਪਹੁੰਚੀ। ਟੀਮ ਵੱਲੋਂ ਨਹਿਰ ਵਿਚ ਡੁੱਬੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਮੌਕੇ ‘ਤੇ ਪਹੁੰਚੇ ਐੱਸਐੱਮਓ ਥਰਮਲ ਸੁਕਵਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਦੀ ਸਰਹਿੰਦ ਨਹਿਰ ਵਿਚ ਦੋ ਨੌਜਵਾਨ ਨਹਾਉਣ ਲਈ ਆਏ ਸਨ। ਇਸ ਦੌਰਾਨ ਉਹ ਪਾਣੀ ਵਿਚ ਡੁੱਬ ਗਏ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਜਵਾਨ ਵੀ ਮੌਕੇ ਉਤੇ ਮੌਜੂਦ ਹਨ। NDRF ਦੀ ਟੀਮ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਕ ਨੌਜਵਾਨ ਦੀ ਉਮਰ 24 ਸਾਲ ਤੇ ਦੂਜੇ ਦੀ 32 ਸਾਲ ਵਿਚਕਾਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੀ ਹਾਰ ਦੇ ਨਾਲ ਡੇਵਿਡ ਵਾਰਨਰ ਨੇ ਲਿਆ ਸੰਨਿਆਸ, ਇੰਟਰਨੈਸ਼ਨਲ ਕ੍ਰਿਕਟ ਨੂੰ ਕਿਹਾ ਅਲਵਿਦਾ
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਕਿ ਪਾਣੀ ਕਾਫੀ ਡੂੰਘਾ ਹੈ, ਇਸ ਲਈ ਤੁਸੀਂ ਨਾ ਨਹਾਓ ਪਰ ਉਹ ਨਹੀਂ ਮੰਨੇ ਤੇ ਨਹਿਰ ਵਿਚ ਚਲੇ ਗਏ। ਰੈਸਕਿਊ ਆਪ੍ਰੇਸ਼ਨ ਨੂੰ ਸ਼ੁਰੂ ਹੋਏ ਅੱਧੇ ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਦੋਵੇਂ ਨੌਜਵਾਨਾਂ ਦਾ ਥਹੁ-ਪਤਾ ਨਹੀਂ ਲੱਗਾ ਹੈ। ਕੁਝ ਕੁ ਦਾ ਕਹਿਣਾ ਹੈ ਕਿ ਦੋਵੇਂ ਨੌਜਵਾਨ ਮੋਟਰਸਾਈਕਲ ਠੀਕ ਕਰਵਾਉਣ ਆਏ ਸਨ ਤੇ ਜਾਣ ਲੱਗੇ ਉਹ ਨਹਿਰ ਵਿਚ ਨਹਾਉਣ ਲੱਗੇ ਤੇ ਉਨ੍ਹਾਂ ਨਾਲ ਇਹ ਭਾਣਾ ਵਰਤ ਗਿਆ।
ਵੀਡੀਓ ਲਈ ਕਲਿੱਕ ਕਰੋ -: