ਜੌਰਜੀਆ ਦੇ ਰੈਸਟੋਰੈਂਟ ਵਿੱਚ ਵਾਪਰੇ ਹਾਦਸੇ ਵਿੱਚ 11 ਭਾਰਤੀ ਅਤੇ ਇੱਕ ਜੋਰਜੀਆ ਦੇ ਵਸਨੀਕ ਦੀ ਮੌਤ ਹੋਈ ਹੈ, ਜਿਨਾਂ ਵਿੱਚੋਂ ਮਾਨਸਾ ਤੇ ਜਲੰਧਰ ਦੇ ਦੋ ਨੌਜਵਾਨਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਬੰਦ ਲਾਈਟਾਂ ਕਾਰਨ ਕਮਰੇ ‘ਚ ਜਨਰੇਟਰ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਦਮ ਘੁੱਟਣ ਕਾਰਨ ਨੌਜਵਾਨਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਰਵਿੰਦਰ ਸਿੰਘ 26 ਸਾਲਾ ਅਤੇ ਰਵਿੰਦਰ ਕੁਮਾਰ ਵਜੋਂ ਹੋਈ ਹੈ।
ਖੋਖਰ ਖੁਰਦ ਦੇ ਹਰਵਿੰਦਰ ਸਿੰਘ 26 ਸਾਲਾ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਪਰਿਵਾਰ ਨੇ ਦੱਸਿਆ ਹੈ ਕਿ ਹਰਵਿੰਦਰ ਸਿੰਘ ਤਿੰਨ ਮਹੀਨੇ ਪਹਿਲਾਂ ਹੀ ਨੌਕਰੀ ਦੀ ਭਾਲ ਵਿੱਚ ਜੌਰਜੀਆ ਗਿਆ ਸੀ। ਉੱਥੇ ਕੰਮ ਕਰਨ ਦੌਰਾਨ ਰੈਸਟੋਰੈਂਟ ਦੇ ਜਨਰੇਟਰ ਦੀ ਗੈਸ ਕਾਰਨ ਇਹਨਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਉਹਨਾਂ ਦੱਸਿਆ ਕਿ ਪਰਿਵਾਰ ’ਚ ਮਾਤਾ ਪਿਤਾ ਹਨ ਜੋ ਕਿ ਛੋਟੀ ਖੇਤੀ ਨਾਲ ਸੰਬੰਧਿਤ ਹਨ ਉੱਥੇ ਹੀ ਪਰਿਵਾਰ ਅਤੇ ਪਿੰਡ ਵਾਸੀ ਪਰਿਵਾਰ ਲਈ ਮਾਲੀ ਮਦਦ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਸ਼ੰਭੂ ਬਾਰਡਰ ‘ਤੇ ਸ.ਲਫਾ/ਸ ਨਿ.ਗਲ/ਣ ਵਾਲੇ ਕਿਸਾਨ ਨੇ ਤੋ.ੜਿ/ਆ ਦ.ਮ, ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ
ਜਲੰਧਰ ਦੇ ਮੁਹੱਲਾ ਕੋਟ ਰਮਦਾਸ ਦਾ ਵਸਨੀਕ ਰਵਿੰਦਰ ਕੁਮਾਰ ਸਾਢੇ ਸੱਤ ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ। ਰਵਿੰਦਰ ਦੀ ਮੌਤ ਤੋਂ ਬਾਅਦ ਉਸ ਦੇ ਘਰ ਵੀ ਸੋਗ ਦਾ ਮਾਹੌਲ ਹੈ। ਰਵਿੰਦਰ ਆਪਣੇ ਪਿੱਛੇ ਪਤਨੀ ਕੁਮਾਰੀ ਕੰਚਨ, ਦੋ ਧੀਆਂ ਅਤੇ ਸਭ ਤੋਂ ਛੋਟਾ ਸੱਤ ਸਾਲ ਦਾ ਪੁੱਤਰ ਅਤੇ ਪਿਤਾ ਨੂੰ ਛੱਡ ਗਿਆ ਹੈ। ਹੁਣ ਮ੍ਰਿਤਕ ਦੀ ਪਤਨੀ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਉਸ ਦੇ ਪਤੀ ਦੀ ਮ੍ਰਿਤਕ ਦੇਹ ਵਾਪਸ ਲਿਆਂਦੀ ਜਾਵੇ ਅਤੇ ਬੱਚਿਆਂ ਦੇ ਬਚਾਅ ਲਈ ਕਿਹਾ ਜਾਵੇ।ਉਸ ਦਾ ਕਹਿਣਾ ਹੈ ਕਿ ਉਹ ਪੜ੍ਹੀ-ਲਿਖੀ ਹੈ ਅਤੇ ਉਸ ਨੇ ਅਧਿਆਪਕ ਦੀ ਨੌਕਰੀ ਵੀ ਕੀਤੀ ਹੈ, ਤਾਂ ਬੱਚਿਆਂ ਅਤੇ ਉਸ ਨੂੰ ਘਰ-ਘਰ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: