ਗਰਮੀਆਂ ਦੇ ਦਿਨ ਆਉਂਦੇ ਹੀ ਨਹਿਰਾਂ ਤੇ ਦਰਿਆਵਾਂ ਤੇ ਵਿਸ਼ੇਸ਼ ਤੌਰ ਤੇ ਨੌਜਵਾਨ ਨਹਾਉਣ ਦੇ ਲਈ ਜਾਂਦੇ ਹਨ ਤੇ ਅਕਸਰ ਪਾਣੀ ਵਿੱਚ ਡੁੱਬਣ ਦੀਆਂ ਘਟਨਾਵਾਂ ਸਬੰਧੀ ਹਾਦਸੇ ਸਾਹਮਣੇ ਆਉਂਦੇ ਹਨ। ਤਾਜ਼ਾ ਮਾਮਲਾ ਕੀਰਤਪੁਰ ਸਾਹਿਬ ਦੇ ਨਜ਼ਦੀਕ ਲਹੁੰਡ ਖੱਡ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਨੌਜਵਾਨ ਖੱਡ ਦੇ ਪਾਣੀ ਵਿੱਚ ਨਹਾਉਣ ਗਏ, ਜਿਨਾਂ ਵਿੱਚੋਂ ਇੱਕ ਨੌਜਵਾਨ ਦੇ ਡੁੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਹਾਲਾਂਕਿ ਪਾਣੀ ਦੇ ਵਹਾਅ ਵਿੱਚ ਡੁੱਬ ਰਹੇ ਦੂਜੇ ਨੌਜਵਾਨ ਨੂੰ ਸਥਾਨਕ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਭਰਤੀ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਕੁਝ ਨੌਜਵਾਨ ਆਪਣੇ ਕੰਮ ਤੇ ਛੁੱਟੀ ਹੋਣ ਦੇ ਚਲਦਿਆਂ ਨਹਿਰ ਵਿੱਚ ਨਹਾਉਣ ਦੇ ਲਈ ਆਏ ਸੀ ਪਰੰਤੂ ਪਾਣੀ ਦੇ ਤੇਜ਼ ਵਹਾ ਦੇ ਵਿੱਚ ਇਹਨਾਂ ਵਿੱਚੋਂ ਦੋ ਨੌਜਵਾਨ ਆ ਗਏ, ਇੱਕ ਨੌਜਵਾਨ ਨੂੰ ਉਸ ਦੇ ਸਾਥੀ ਬਾਹਰ ਕੱਢਣ ਵਿੱਚ ਕਾਮਯਾਬ ਰਹੇ ਪਰੰਤੂ ਪੁਲਿਸ ਦੇ ਦੱਸਣ ਅਨੁਸਾਰ ਦੂਜਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ। ਜਿਸ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਹਰਿਆਣਾ ‘ਚ ਅੱਜ ਤੋਂ ਫਿਰ ਸ਼ੁਰੂ ਹੋਵੇਗੀ ਕੜਾਕੇ ਦੀ ਗਰਮੀ, ਪਾਰਾ 45 ਡਿਗਰੀ ਨੂੰ ਪਾਰ ਕਰਨ ਦੀ ਸੰਭਾਵਨਾ
ਇਹ ਸਾਰੇ ਨੌਜਵਾਨ ਰੂਪਨਗਰ ਦੀ ਕਿਸੇ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਦੇ ਹਨ। ਡੁੱਬਣ ਵਾਲੇ ਨੌਜਵਾਨ ਦਾ ਨਾਮ ਸਤਨਾਮ ਸਿੰਘ ਵਾਸੀ ਫਰੀਦਕੋਟ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਦੱਸਣ ਅਨੁਸਾਰ ਦੂਜਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬ ਗਿਆ, ਜਿਸ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਟੀਮ ਦੂਜੇ ਨੌਜਵਾਨ ਦੀ ਭਾਲ ਲਈ ਕੋਸ਼ਿਸ਼ਾਂ ਜਾਰੀ ਸਨ।
ਵੀਡੀਓ ਲਈ ਕਲਿੱਕ ਕਰੋ -: