ਪੰਜਾਬ ਵਿੱਚ ਅੱਜ ਸਵੇਰੇ ਤੜਕਸਾਰ ਇੱਕ ਵੱਡਾ ਦੁਖਾਂਤ ਹਾਦਸਾ ਵਾਪਰ ਗਿਆ। ਸ੍ਰੀ ਹੇਮਕੁੰਡ ਸਾਹਿਬ ਜਾ ਰਹੇ 2 ਨੌਜਵਾਨਾਂ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਦਸੇ ‘ਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੌਜਵਾਨ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਹਰਮਨ ਸਿੰਘ ਦਮਨ ਪੁੱਤਰ ਅਵਤਾਰ ਸਿੰਘ 33 ਸਾਲ ਵਾਸੀ ਅੰਮ੍ਰਿਤਸਰ ਅਤੇ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਪੁੱਤਰ ਹਰਪਾਲ ਸਿੰਘ ਵਾਸੀ ਵਾਰਡ ਨੰ 7 ਫਤਿਹਗੜ ਚੂੜੀਆਂ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ 2 ਗੱਡੀਆਂ ‘ਚ 8 ਨੌਜਵਾਨ ਸਵਾਰ ਹੋ ਕੇ ਸਵੇਰੇ ਘਰਾਂ ਤੋਂ ਚਾਂਈ ਚਾਂਈ ਚਲੇ ਸਨ। ਜਦੋ ਉਹ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਪਹੁੰਚੇ ਤਾਂ ਦੋਂ ਕਾਰਾਂ ‘ਚੋਂ ਇੱਕ ਕਾਰ ਪੈਂਚਰ ਹੋ ਗਈ। ਨੌਜਵਾਨ ਆਪਣੀ ਕਾਰ ਨੂੰ ਖੁੱਦ ਪੈਂਚਰ ਲਗਾ ਕੇ ਗੱਡੀ ਵਿਚ ਬੈਠਣ ਹੀ ਲੱਗੇ ਸਨ ਕਿ ਤੇਜ਼ ਰਫਤਾਰ ਵਾਹਨ ਨੇ ਦੋਵਾਂ ਨੌਜਵਾਨਾਂ ਉਪਰ ਗੱਡੀ ਚਾੜ ਦਿੱਤੀ। ਹਾਦਸੇ ਵਿੱਚ ਨੌਜਵਾਨ ਹਰਮਨ ਸਿੰਘ ਦਮਨ ਦੀ ਮੌਕੇ ਤੇ ਮੌਤ ਹੋ ਗਈ।
ਦੂਸਰੇ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਦੀ ਹਸਪਤਾਲ ‘ਚ ਮੌਤ ਹੋਈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲੇ 2 ਨੌਜਵਾਨ ਨਸ਼ੇ ਦੀ ਹਾਲਤ ‘ਚ ਸਨ ਅਤੇ ਉਨਾਂ ਦੀ ਗੱਡੀ ‘ਚ ਸ਼ਰਾਬ ਦੀਆਂ ਬੋਤਲਾਂ ਪਈਆ ਸਨ। ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾ ਨੂੰ ਕਬਜੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਦਿੱਲੀ ‘ਚ ਡਬਲ ਮ.ਰਡ.ਰ, ਕਿਰਾਏਦਾਰਾਂ ਨੇ ਦੋ ਸਕੇ ਭਰਾਵਾਂ ਨੂੰ ਉਤਾਰਿਆ ਮੌ.ਤ ਦੇ ਘਾਟ
ਇਸ ਸਬੰਧੀ ਮ੍ਰਿਤਕ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਦੇ ਚਾਚਾ ਗੁਰਮੱਖ ਸਿੰਘ ਰਾਜੂ ਭਾਟੀਆ ਅਤੇ ਰਿਸ਼ਤੇਦਾਰ ਲਵ ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜ਼ ਰਫਤਾਰ ਗੱਡੀ ਨੇ 2 ਨੌਵਜਾਨਾ ਨੂੰ ਦਰੜ ਦਿੱਤਾ, ਜਿਸ ਕਾਰਨ ਉਨਾਂ ਦੀ ਜਾਨ ਚਲੀ ਗਈ ਅਤੇ ਉਨਾਂ ਦਾ ਘਰ ਉਜੜ ਗਿਆ ਹੈ। ਮ੍ਰਿਤਕਾਂ ‘ਚ ਸ਼ੌਕੀ ਭਾਟੀਆਂ ਕੱਪੜੇ ਦਾ ਕਾਰੋਬਾਰ ਕਰਦਾ ਸੀ, ਜਦਕਿ ਹਰਮਨ ਸਿੰਘ ਦਮਨ ਭਾਟੀਆਂ ਕਿਸ਼ਤਾਂ ਤੇ ਸਮਾਨ ਦੇਣ ਦਾ ਕੰਮ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -: