ਤਰਨਤਾਰਨ ਵਿਚ ਨਸ਼ੇ ਦੀ ਓਵਰਡੋਜ਼ ਕਾਰਨ 21 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮ੍ਰਿਤਕ ਨੂੰ ਨਸ਼ਾ ਵੇਚਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤਰਨਤਾਰਨ ਦੇ ਥਾਣਾ ਸਦਰ ਖੇਤਰ ਦੇ ਪਿੰਡ ਕੋਟ ਜਸਪਤ ਵਿਚ ਨਸ਼ੇ ਦਾ ਟੀਕਾ ਲਗਾਉਣ ਦੇ ਬਾਅਦ 21 ਸਾਲਾ ਥਾਮਸ ਦੀ ਮੌਤ ਹੋ ਗਈ। ਥਾਮਸ ਦੀ ਮੌਤ ਦੇ ਬਾਅਦ ਪੂਰਾ ਪਰਵਿਾਰ ਸਦਮੇ ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਥਾਮਸ ਦੇ ਮਾਤਾ-ਪਿਤਾ ਤੇ ਖੁਦ ਥਾਮਸ ਮਜ਼ਦੂਰੀ ਕਰਦਾ ਸੀ। ਸਿਰਫ 400 ਮਜ਼ਦੂਰੀ ਮਿਲਦੀ ਸੀ।
ਥਾਮਸ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਥਾਮਸ ਕਹਿੰਦਾ ਸੀ ਕਿ ਹੁਣ ਨਸ਼ੇ ਦੀ ਡੋਜ਼ 400 ਵਿਚ ਵੀ ਨਹੀਂ ਮਿਲਦੀ ਹੈ, ਇਸ ਲਈ ਉਹ ਕਦੇ-ਕਦੇ ਆਪਣੀ ਮਾਂ ਤੋਂ ਪੈਸੇ ਮੰਗਦਾ ਸੀ ਪਰ ਉਹ ਉਸ ਨੂੰ ਨਹੀਂ ਦਿੰਦੀ ਸੀ। ਥਾਮਸ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਮੇਲਾ ਦੇਖਣ ਲਈ ਉਨ੍ਹਾਂ ਤੋਂ 100 ਰੁਪਏ ਮੰਗ ਰਿਹਾ ਸੀ ਪਰ ਉਨ੍ਹਾਂ ਨੇ ਨਹੀਂ ਦਿੱਤੇ। ਇਸ ਦੇ ਬਾਅਦ ਥਾਮਸ ਘਰ ਤੋਂ ਚਲਾ ਗਿਆ ਤੇ ਫਿਰ ਜ਼ਿੰਦਾ ਨਹੀਂ ਪਰਤਿਆ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ‘ਚ ਵੱਡੀ ਵਾ.ਰਦਾ.ਤ, ਹੈਂਡ ਲੂਮ ਕਾਰੋਬਾਰੀ ਦਾ ਬੇ.ਰਹਿ.ਮੀ ਨਾਲ ਕੀਤਾ ਕ.ਤ.ਲ
ਥਾਣਾ ਇੰਚਾਰਜ ਰਾਣੀ ਕੌਰ ਮੁਤਾਬਕ ਥਾਮਸ ਨੂੰ ਜਿਸ ਨੇ ਨਸ਼ਾ ਵੇਚਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਮਸ ਦੀ ਮੌਤ ਨਸ਼ੇ ਕਾਰਨ ਹੋਈ ਹੈ। ਦੱਸ ਦੇਈਏ ਕਿ ਨਸ਼ੇ ਨਾਲ ਮਰਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਪੁਲਿਸ ਰੋਜ਼ 2 ਤੋਂ 3 ਕੇਸ NDPS ਐਕਟ ਦੇ ਦਰਜ ਕਰ ਰਹੀ ਹੈ ਤੇ ਨਸ਼ਾ ਵੇਚਣ ਵਾਲਿਆਂ ਦੀ ਗ੍ਰਿਫਤਾਰੀ ਵੀ ਹੋ ਰਹੀ ਹੈ।