ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 3 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸੂਚੀ ਵਿੱਚ IPS ਜਗਦਲੇ ਨਿਲੰਬਰੀ ਵਿਜੈ, ਦੀਪਕ ਪਾਰਿਕ ਤੇ ਰਵਜੋਤ ਗਰੇਵਾਲ ਦਾ ਨਾਂਅ ਸ਼ਾਮਿਲ ਹੈ। ਤਿੰਨਾਂ ਅਧਿਕਾਰੀਆਂ ਦੀਆਂ ਤੁਰੰਤ ਪ੍ਰਭਾਵ ਨਾਲ ਤੈਨਾਤੀਆਂ ਕੀਤੀਆਂ ਗਈਆਂ ਹਨ।
ਡੀਆਈਜੀ ਕਾਊਂਟਰ ਇੰਟੈਲੀਜੈਂਸ, ਪੰਜਾਬ, ਐਸਏਐਸ ਨਗਰ, IPS ਜਗਦਲੇ ਨਿਲੰਬਰੀ ਵਿਜੈ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ, ਪੰਜਾਬ, ਐਸਏਐਸ ਨਗਰ, ਅਤੇ ਇਸ ਤੋਂ ਇਲਾਵਾ ਡੀਆਈਜੀ ਫਰੀਦਕੋਟ ਰੇਂਜ, ਫਰੀਦਕੋਟ ਖਾਲੀ ਅਹੁਦੇ ਲਈ ਨਿਯੁਕਤ ਕੀਤਾ ਗਿਆ ਹੈ। ਤਰਨਤਾਰਨ ਦੇ ਐੱਸ.ਐੱਸ.ਪੀ ਦੀਪਕ ਪਾਰੀਕ ਨੂੰ ਏਆਈਜੀ ਐੱਸਐੱਸਓਸੀ, ਪੰਜਾਬ, ਐੱਸਏਐੱਸ ਨਗਰ ਲਗਾਇਆ ਗਿਆ ਹੈ। ਰਵਜੋਤ ਗਰੇਵਾਲ ਜੋ ਕਿ ਸੰਯੁਕਤ ਡਾਇਰੈਕਟਰ ਆਈਵੀਸੀ ਅਤੇ ਐਸਯੂ, ਵਿਜੀਲੈਂਸ ਬਿਊਰੋ, ਪੰਜਾਬ ‘ਚ ਸੇਵਾ ਨਿਭਾ ਰਹੇ ਸਨ ਨੂੰ ਹੁਣ ਐਸਐਸਪੀ ਤਰਨਤਾਰਨ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : MLA ਪਠਾਣਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਵਿਧਾਇਕ ਦੀ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਜਾਰੀ
ਵੀਡੀਓ ਲਈ ਕਲਿੱਕ ਕਰੋ -:
























