ਜੰਮੂ ਜ਼ਿਲ੍ਹੇ ਦੇ ਆਰਐਸ ਪੁਰਾ ਬਾਲ ਸੁਧਾਰ ਘਰ ਤੋਂ ਸੋਮਵਾਰ ਸ਼ਾਮ ਨੂੰ ਦੋ ਪਾਕਿਸਤਾਨੀ ਨਾਗਰਿਕਾਂ ਸਮੇਤ ਤਿੰਨ ਕੈਦੀ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੇ ਡਿਊਟੀ ‘ਤੇ ਤਾਇਨਾਤ ਪੁਲਿਸ ਕਰਮਚਾਰੀਆਂ ‘ਤੇ ਫਾਇਰਿੰਗ ਕੀਤੀ, ਜਿਸ ਕਰਕੇ ਦੋ ਮੁਲਾਜ਼ਮ ਜ਼ਖਮੀ ਹੋਏ ਹਨ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਫਰਾਰ ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਇਹ ਘਟਨਾ ਸੋਮਵਾਰ ਸ਼ਾਮ 5:15 ਵਜੇ ਦੇ ਕਰੀਬ ਵਾਪਰੀ। ਕੈਦੀਆਂ ਨੇ ਕਥਿਤ ਤੌਰ ‘ਤੇ ਪੁਲਿਸ ਕਰਮਚਾਰੀਆਂ ‘ਤੇ ਹਮਲਾ ਕੀਤਾ ਅਤੇ ਭੱਜਣ ਵਿੱਚ ਕਾਮਯਾਬ ਹੋ ਗਏ। ਭੱਜਣ ਵਾਲੇ ਕੈਦੀਆਂ ਦੀ ਪਛਾਣ ਆਰਐੱਸ ਦੇ ਦਬਡੇਲ ਦੇ ਰਹਿਣ ਵਾਲੇ ਕਰਨਜੀਤ ਸਿੰਘ ਉਰਫ਼ ਗੁੱਗਾ, ਪਾਕਿਸਤਾਨੀ ਨਾਗਰਿਕ ਮੁਹੰਮਦ ਸੁਨਾ ਉੱਲ੍ਹਾ ਅਤੇ ਅਹਿਸਾਨ ਅਨਵਰ ਵਜੋਂ ਹੋਈ ਹੈ। ਪੁਲਿਸ ਨੇ ਘਟਨਾ ਦਾ ਨੋਟਿਸ ਲੈਂਦਿਆਂ ਮਾਮਲਾ ਦਰਜ ਕਰ ਲਿਆ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਮੁਲਜ਼ਮਾਂ ਨੂੰ ਲੱਭਣ ਅਤੇ ਫੜਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਭੱਜਣ ਵਾਲੇ ਕੈਦੀਆਂ ਨੂੰ ਫੜਨ ਲਈ ਟੀਮਾਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ‘ਅਸੀਂ ਪੁਰਾਣੇ ਖ਼ਿਆਲਾਂ ਦੇ ਹੋ ਸਕਦੇ ਹਾਂ ਪਰ…’ ਵਿਆਹ ਤੋਂ ਪਹਿਲਾਂ ਫਿਜ਼ੀਕਲ ਰਿਲੇਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ
ਪੁਲਿਸ ਦੇ ਬਿਆਨ ਅਨੁਸਾਰ, 3 ਕੈਦੀ ਆਰਐਸ ਪੁਰਾ ਦੇ ਆਬਜਰਵੇਸ਼ਨ ਹੋਮ ਵਿੱਚ ਬੰਦ ਸੀ। ਉਨ੍ਹਾਂ ਨੇ ਸ਼ਾਮ 5:15 ਵਜੇ ਦੇ ਕਰੀਬ ਡਿਊਟੀ ‘ਤੇ ਮੌਜੂਦ ਦੋ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਫਿਰ ਫਰਾਰ ਹੋ ਗਏ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕਿਸ਼ੋਰ ਘਰ ਵਿੱਚ ਬੰਦ ਕੁਝ ਨਾਬਾਲਗ ਆਪਸ ਵਿੱਚ ਲੜ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
























