4 killed 1 : ਜਿਲ੍ਹਾ ਪਟਿਆਲਾ ਤੋਂ ਦੁਖਦ ਖਬਰ ਆਈ ਹੈ ਜਿਥੇ ਇੱਕ PRTC ਬੱਸ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਹ ਟੱਕਰ ਪਟਿਆਲਾ ਸਮਾਣਾ-ਰੋਡ ‘ਤੇ ਹੋਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੌਰਾਨ ਕਾਰ ਦੇ ਪਰਖੱਚੇ ਉਡ ਗਏ। ਟੱਕਰ ‘ਚ 4 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਬੀਤੀ ਸ਼ਾਮ ਹਰਿਆਣਾ ਦੀ ਕਾਰ ‘ਚ 5 ਵਿਅਕਤੀ, ਸ਼ਨੀਵਾਰ ਨੂੰ ਕਾਰ ‘ਚ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਜਾਣ ਪੀ. ਵੀ. ਸੀ. ਲਾਉਣ ਦਾ ਕੰਮ ਕਰਦੇ ਹਨ। ਕਾਰ ਸਵਾਰਾਂ ਦੀ ਪਛਾਣ ਬੰਟੀ, ਪਰਮਜੀਤ, ਸੋਨੂੰ ਕੁੰਵਰ, ਸਾਹਿਬ ਪਿੰਡ ਘਨੌਰੀ ਖੇੜਾ ਵਜੋਂ ਹੋਈ ਹੈ। ਜਦੋਂ ਇਹ ਸਾਰੇ ਪਿੰਡ ਢੱਕਡੱਬਾ ਨੇੜੇ ਪੁੱਜੇ ਤਾਂ ਪੀ. ਆਰ. ਟੀ. ਸੀ. ਦੀ ਬੱਸ ਨੇ ਇਨ੍ਹਾਂ ਦੀ ਕਾਰ ਦੀ ਜ਼ਬਰਦਸਤ ਟੱਕਰ ਮਾਰੀ ਜਿਸ ‘ਚ 3 ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਤੇ 2 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਇੱਕ ਹੋਰ ਦੀ ਮੌਤ ਹੋ ਗਈ।
ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਚੌਕੀ ਡਕਾਲਾ ਦੇ ਮੁਖੀ ASI ਬਲਜੀਤ ਸਿੰਘ ਪੁੱਜੇ ਅਤੇ ਉਨ੍ਹਾਂ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਭਰਤੀ ਕਰਵਾ ਦਿੱਤਾ। ਪੁਲਿਸ ਵੱਲੋਂ ਬੱਸ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ ਤੇ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਬੱਸ ਚਾਲਕ ਦੀ ਭਾਲ ਕਰ ਰਹੀ ਹੈ ਤੇ ਜਲਦ ਹੀ ਉਸ ਨੂੰ ਫੜ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।